ਮਨੋਜ ਕੁਮਾਰ, ਧੂਰੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ਵਿਖੇ ਅਥਲੈਟਿਕ ਦੇ ਕਰਵਾਏ ਗਏ ਜ਼ੋਨ ਪੱਧਰੀ ਮੁਕਾਬਲਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀਆਂ ਵਿਦਿਆਰਥਣਾਂ ਨੇ ਭਾਗ ਲੈਂਦਿਆਂ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ। ਜਾਣਕਾਰੀ ਦਿੰਦਿਆਂ ਡੀਪੀਈ ਸੁਰਿੰਦਰ ਮੋਹਨ ਨੇ ਦੱਸਿਆ ਕਿ ਸਕੂਲ ਦੀਆਂ ਖਿਡਾਰਨਾਂ ਗੁਰਦੀਪ ਕੌਰ, ਅਮਨਪ੍ਰਰੀਤ ਕੌਰ, ਤਨੂੰ, ਦੀਪਿਕਾ, ਰਾਣੀ ਕੌਰ, ਕਮਲਪ੍ਰਰੀਤ ਕੌਰ, ਰਮਨਦੀਪ ਕੌਰ ਅਤੇ ਸਿਮਰਨਜੀਤ ਕੌਰ ਨੇ ਦੌੜਾਂ ਦੇ ਮਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਕੂਲ ਪੁੱਜਣ 'ਤੇ ਪਿ੍ਰੰਸੀਪਲ ਲਲਿਤਾ ਸ਼ਰਮਾ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਮ ਚੰਦ ਸ਼ਰਮਾ ਅਤੇ ਲਵਪ੍ਰਰੀਤ ਕੌਰ ਵੀ ਹਾਜ਼ਰ ਸਨ।