ਪੱਤਰ ਪ੍ਰਰੇਰਕ,ਲਹਿਰਾਗਾਗਾ : ਗੁਜਰਾਤ ਸੂਬੇ ਵਿੱਚ 27 ਸਾਲਾਂ ਤੋਂ ਭਾਜਪਾ ਇਸ ਲਈ ਕਾਬਜ਼ ਸੀ,ਕਿਉਂ ਕਿ ਉਥੇ ਕੋਈ ਹੋਰ ਬਦਲ ਨਹੀਂ ਸੀ। ਜਿਸ ਕਾਰਨ ਲੋਕ ਨਾ ਚਾਹੁੰਦੇ ਹੋਏ ਵੀ ਮਜਬੂਰਨ ਭਾਜਪਾ ਨੂੰ ਵੋਟ ਪਾਉਂਦੇ ਸਨ। ਪੰ੍ਤੂ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਸੂਬੇ ਦੇ ਲੋਕਾਂ ਨੂੰ ਵਿਕਲਪ ਮਿਲ ਗਿਆ ਹੈ। ਇਹ ਵਿਚਾਰ ਹਲਕਾ ਲਹਿਰਾ ਦੇ ਐਮ ਐਲ ਏ ਐਡਵੋਕੇਟ ਬਰਿੰਦਰ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ, ਕਿ ਗੁਜਰਾਤ ਦੇ ਲੋਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ ਤੇ ਯਕੀਨ ਕਰਦੇ ਹਨ, ਕਿ ਜੋ ਉਨਾਂ੍ਹ ਕਿਹਾ ਉਹ ਜ਼ਰੂਰ ਪੂਰਾ ਕਰਨਗੇ। ਕਿਉਂਕਿ ਆਪ ਪਾਰਟੀ ਦੇ ਆਗੂ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਹਨ, ਨੇ ਪੰਜਾਬ ਵਿੱਚ ਜੋ ਕਿਹਾ ਓਹ ਕਰਕੇ ਵਿਖਾਇਆ ਹੈ ਤੋਂ ਸੰਤੁਸ਼ਟ ਹਨ। ਗੋਇਲ ਨੇ ਭਾਜਪਾ ਤੇ ਸ਼ਬਦੀ ਵਾਰ ਕਰਦਿਆਂ ਕਿਹਾ, ਕਿ ਭਾਜਪਾ ਗੁਜਰਾਤ ਮਾਡਲ ਦਾ ਿਢੰਡੋਰਾ ਪਿੱਟ ਰਹੀ ਹੈ, ਪਰੰਤੂ ਉਥੇ ਅਜਿਹੀ ਕੋਈ ਗੱਲ ਨਹੀਂ। ਹਾਲਾਤ ਇਹ ਹਨ ਕਿ ਲੋਕਾਂ ਕੋਲ ਗੈਸ ਸਲੰਡਰ ਭਰਾਉਣ ਲਈ ਪੈਸੇ ਨਹੀਂ ਹਨ। ਜਿਸ ਕਾਰਨ ਖਾਲੀ ਸਲੰਡਰ ਖੂੰਜੇ ਲਾਏ ਪਏ ਹਨ। ਕਿਉਂਕਿ ਗੈਸ ਸਿਲੰਡਰ 1100 ਦਾ ਕਰ ਦਿੱਤਾ ਗਿਆ ਹੈ ਅਤੇ ਸਬਸੀਡੀ ਵੀ ਨਹੀਂ। ਇਸ ਤੋਂ ਇਲਾਵਾ ਬਹੁਤੇ ਘਰਾਂ ਵਿੱਚ ਟਾਇਲਟ ਅਤੇ ਬਿਜਲੀ ਕੁਨੈਕਸ਼ਨ ਵੀ ਨਹੀਂ।ਜਿਸ ਕਰਕੇ ਆਪ ਨੂੰ ਲੋਕ ਆਸ ਦੇ ਰੂਪ ਵਿੱਚ ਵੇਖ ਰਹੇ ਹਨ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਗੁਜਰਾਤ ਵਾਸੀਆਂ ਨੂੰ ਮੁਫ਼ਤ ਸਿਹਤ ਸਿੱਖਿਆ ਸਮੇਤ ਅਤੇ ਹੋਰ ਸਹੂਲਤਾਂ ਮਿਲਣਗੀਆਂ।ਗੁਜਰਾਤ ਦੇ 70 ਤੋਂ 80 ਫੀਸਦੀ ਲੋਕਾਂ ਨੂੰ ਪੇਟ ਭਰ ਖਾਣਾ ਨਹੀਂ ਮਿਲ ਰਿਹਾ, ਪੰ੍ਤੂ ਸਾਡੀ ਸਰਕਾਰ ਆਉਣ ਤੇ ਗੁਜਰਾਤ ਸੂਬੇ ਦੇ ਵਾਸੀਆਂ ਨੂੰ ਹਰੇਕ ਤਰਾਂ੍ਹ ਸਹੂਲਤ ਪ੍ਰਦਾਨ ਕਰਾਂਗੇ।