ਯੋਗੇਸ਼ ਸ਼ਰਮਾ, ਭਦੌੜ : ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ 'ਚ ਵਿਦਾਇਗੀ ਪਾਰਟੀ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਸਮਾਗਮ ਦੌਰਾਨ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ ਤੇ ਭੰਗੜਾ ਪੇਸ਼ ਕੀਤਾ। ਇਸ ਸਮੇਂ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਤੋਹਫੇ ਦੇ ਕੇ ਸਨਮਾਨਤ ਕੀਤਾ ਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਸਕੂਲ ਪਿ੍ਰੰਸੀਪਲ, ਵਾਇਸ ਪਿ੍ਰੰਸੀਪਲ, ਇੰਚਾਰਜ ਤੇ ਟੀਚਰਾ ਨੂੰ ਸਨਮਾਨਤ ਕੀਤਾ।

ਸਮਾਗਮ ਦੌਰਾਨ ਸਕੂਲ ਦੇ ਪਿ੍ਰੰਸੀਪਲ ਯਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਤੁਸੀ ਜ਼ਿੰਦਗੀ ਦੇ ਖੇਤਰ 'ਚ ਖੂਬ ਤਰੱਕੀ ਕਰੋ। ਇਸ ਸਮੇਂ ਦਵਿਦਰ ਸਿੰਘ ਮਿਸਟਰ ਫੇਅਰਵੈੱਲ ਬੀਜੀਐਸ ਤੇ ਪਿ੍ਰਆ ਸ਼ਰਮਾ ਨੂੰ ਮਿਸ ਫੇਅਰਵੈਲ ਬੀਜੀਐਸ ਐਲਾਨਿਆ ਗਿਆ। ਸਕੂਲ ਦੀ ਮੈਨੇਜਮੈਂਟ ਵੱਲੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਐੱਮਡੀ ਰਣਪ੍ਰਰੀਤ ਸਿੰਘ, ਪਿ੍ਰੰਸੀਪਲ ਯਸਪਾਲ ਸਿੰਘ, ਵਾਈਸ ਪਿ੍ਰੰਸੀਪਲ ਸੁਨੀਤਾ ਰਾਜ ਤੋਂ ਇਲਾਵਾ ਵਿਦਿਆਰਥੀ ਤੇ ਸਮੂਹ ਸਟਾਫ਼ ਹਾਜ਼ਰ ਸੀ।