ਅਰਵਿੰਦ ਰੰਗੀ, ਤਪਾ ਮੰਡੀ :

ਖੇਤੀ ਵਿਰੁੱਧ ਬਣੇ ਕਾਨੂੰਨ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਹੇਠ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਅਕਾਲ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਗੱਡੀਆਂ ਦਾ ਕਾਫਲਾ ਲੈ ਕੇ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ ਗਿਆ। ਜਿਸ 'ਚ ਸ਼ਾਮਲ ਹੋਣ ਲਈ ਹਲਕਾ ਗਿੱਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਿਢੱਲੋਂ ਉੱਘੇ ਟਰਾਂਸਪੋਰਟਰ ਨਿਊ ਦੀਪ ਟਰਾਂਸਪੋਰਟ ਵਲੋਂ ਤਕਰੀਬਨ ਸਾਢੇ 350 ਗੱਡੀਆਂ ਦਾ ਕਾਫਲਾ ਲੈ ਕੇ ਐਨਐਚ7 ਪਲਾਜ਼ਾ ਰੈਸਟੋਰੈਂਟ ਤਪਾ ਮੰਡੀ ਵਿਖੇ ਇਕੱਤਰਤਾ ਕੀਤੀ ਗਈ।

ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਡਿੰਪੀ ਿਢੱਲੋਂ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਮਜਦੂਰਾਂ ਤੇ ਵਪਾਰੀ ਵਰਗ ਲਈ ਬਹੁਤ ਹੀ ਜ਼ਿਆਦਾ ਘਾਤਕ ਹੈ, ਜਿਸ ਦੇ ਸਿੱਟੇ ਵੱਜੋਂ ਸਾਰਾ ਪੰਜਾਬ ਅੱਗ 'ਚ ਝੁਲਸ ਰਿਹਾ ਹੈ ਤੇ ਲੋਕ ਇਸ ਬਿੱਲ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ 'ਚ ਸੜਕਾਂ 'ਤੇ ਆ ਗਏ ਹਨ ਤੇ ਜਿੰਨੀ ਦੇਰ ਇਸ ਖੇਤੀ ਵਿਰੋਧੀ ਕਾਨੂੰਨ ਨੂੰ ਵਾਪਸ ਨਹੀਂ ਕਰਵਾਇਆ ਜਾਵੇਗਾ, ਉਨੀ ਦੇਰ ਸੁੱਖ ਦਾ ਸਾਹ ਨਹੀਂ ਲਿਆ ਜਾਵੇਗਾ। ਬੀਬਹ ਹਰਸਿਮਰਤ ਕੌਰ ਬਾਦਲ ਦਾ ਕਾਫਲਾ ਤਪਾ ਵਿਖੇ ਪਹੁੰਚਣ 'ਤੇ ਡਿੰਪੀ ਿਢੱਲੋਂ ਵੱਲੋਂ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ ਤੇ ਆਪਣੇ ਨਾਲ ਲਿਆਂਦੇ ਗਿੱਦੜਬਾਹਾ ਹਲਕੇ ਦੇ ਕਾਫ਼ਲੇ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਪ੍ਰਭਾਵਸਾਲੀ ਭਾਸਣ ਦੁਆਰਾ ਬੋਲਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਇਸ ਬਿੱਲ ਨੂੰ ਪੰਜਾਬ 'ਤੇ ਥੋਪਣ ਨਹੀਂ ਦਿੱਤਾ ਜਾਵੇਗਾ ਫਿਰ ਚਾਹੇ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਤੇ ਪੰਜਾਬੀਅਤ ਦੀ ਭਲਾਈ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।

ਇਸ ਮੌਕੇ ਹਲਕਾ ਇੰਚਾਰਜ਼ ਦੇ ਗਿੱਦੜਬਾਹਾ ਤੋਂ ਡਿੰਪੀ ਿਢੱਲੋਂ ਦੇ ਪੀਏ ਜਗਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਆਦਿ ਹਾਜ਼ਰ ਸਨ।