ਸਤਪਾਲ ਸਿੰਘ ਕਾਲਾਬੁੂਲਾ, ਸ਼ੇਰਪੁਰ : ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ ਐੱਚ ਸੀ ਸ਼ੇਰਪੁਰ ਵੱਲੋਂ ਡੀ ਵਾਰਮਿੰਗ ਡੇਅ ਮਨਾਇਆ ਗਿਆ । ਡਾ. ਸੀਮਾ ਸਿੰਗਲਾ ਇਹ ਮੁਹਿੰਮ ਦੀ ਅਗਵਾਈ ਹੇਠ ਸੀਐੱਸਸੀ ਸ਼ੇਰਪੁਰ ਦੀ ਟੀਮ ਨੇ ਬਲਾਕ ਸ਼ੇਰਪੁਰ ਦੇ ਤਕਰੀਬਨ 150 ਸਰਕਾਰੀ ਅਤੇ ਪ੍ਰਰਾਈਵੇਟ ਸਕੂਲਾਂ ਦੇ 32200 ਵਿਦਿਆਰਥੀਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਵੰਡੀਆਂ ਗਈਆਂ । ਇਸ ਮੌਕੇ ਤਰਸੇਮ ਸਿੰਘ ਬੀ ਈ ਈ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੇਟ ਦੇ ਕੀੜਿਆਂ ਬਾਰੇ ਅਤੇ ਉਨਾਂ੍ਹ ਤੋਂ ਹੋਣ ਵਾਲੀ ਬੀਮਾਰੀਆਂ ਬਾਰੇ ਦੱਸਿਆ । ਉਨਾਂ੍ਹ ਕਿਹਾ ਕਿ ਸਾਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਬਾਅਦ ਹੱਥ ਧੋਣੇ ਚਾਹੀਦੇ ਹਨ । ਇਸ ਨਾਲ ਵੀ ਪੇਟ ਵਿਚ ਕੀੜੇ ਪੈਦਾ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ । ਇਸ ਮੌਕੇ ਉਨਾਂ੍ਹ ਨਾਲ ਜਗਸੀਰ ਸਿੰਘ ਫਾਰਮੇਸੀ ਅਫ਼ਸਰ, ਕੁਲਵੰਤ ਕੌਰ ਐੱਲ ਐੱਚ ਵੀ, ਸੰਦੀਪ ਕੌਰ ਐੱਮ ਪੀ ਐੱਚ ਡਬਲਯੂ ਫੀਮੇਲ ,ਸਕੂਲ ਇੰਚਾਰਜ ਮੈਡਮ ਕੁਲਵਿੰਦਰ ਕੌਰ ਮੈਡਮ ਨਿਸ਼ਾ ਬਾਤਿਸ਼ , ਮੈਡਮ ਗੁਰਤੇਜ ਕੌਰ, ਸੰਦੀਪ ਰਿਖੀ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ ।