ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹਾ ਬਰਨਾਲਾ 'ਚ ਪੰਜਾਬ ਸਰਕਾਰ ਦੇ ਜਾਰੀ ਕੀਤੇ ਆਦੇਸਾਂ ਦੇ ਤਹਿਤ ਦੇਸ਼ ਦੀ ਸਿਵਲ ਸਰਵਿਸ ਦੀ ਪ੍ਰਰੀਖਿਆ 'ਚੋਂ 2017 'ਚ 21ਵਾਂ ਰੈਂਕ ਹਾਸਲ ਕਰਨ ਵਾਲੇ ਵਰਜੀਤ ਵਾਲੀਆ ਬਰਨਾਲਾ ਤੇ ਸਬ ਡਿਜੀਵਨ ਤਪਾ ਦੇ ਨਵੇਂ ਐੱਸਡੀਐੱਮ ਨਿਯੁਕਤ ਕੀਤੇ ਗਏ ਹਨ। ਵਰਜੀਤ ਵਾਲੀਆ 'ਪੰਜਾਬੀ ਜਾਗਰਣ' ਦੇ ਸੰਪਾਦਕ ਸ. ਵਰਿੰਦਰ ਸਿੰਘ ਵਾਲੀਆ ਜੀ ਦੇ ਸਪੁੱਤਰ ਹਨ। ਉਹ ਆਈਆਈਟੀ ਦਿੱਲੀ ਦੇ ਵਿਦਿਆਰਥੀ ਰਹੇ ਹਨ। ਜਿਨ੍ਹਾਂ ਨੇ ਯੂਪੀਅੱੈਸਸੀ ਦੀ ਪ੍ਰਰੀਖਿਆ 'ਚ ਸਖ਼ਤ ਮਿਹਨਤ ਕਰ ਕੇ ਆਪਣੇ ਆਈਏਐੱਸ ਬਣਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ।