ਸ਼ੰਭੂ ਗੋਇਲ, ਲਹਿਰਾਗਾਗਾ : ਪਿੰਡ ਬੱਲਰਾਂ ਦੀ ਨਵੀਂ ਚੁਣੀ ਪੰਚਾਇਤ ਅਤੇ ਸਮਾਜ ਸੇਵੀ ਕਲੱਬ ਵੱਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਮੱਦਦ ਨਾਲ ਪਿੰਡ ਦੇ ਸਕੂਲ ਤੋਂ ਇਲਾਵਾ ਹੋਰ ਥਾਵਾਂ 'ਤੇ ਸਫ਼ਾਈ ਕਰਕੇ ਨੁਹਾਰ ਬਦਲ ਦਿੱਤੀ।¢ਇਸ ਸਫਾਈ ਅਭਿਆਨ ਵਿਚ ਨਵੇਂ ਚੁਣੇ ਸਰਪੰਚ ਮੇਲਾ ਸਿੰਘ, ਹਾਕਮ ਸਿੰਘ ਪੰਚ, ਜੱਸੀ ਸਿੰਘ ਪੰਚ, ਮੇਵਾ ਸਿੰਘ ਪੰਚ, ਮਨਜੀਤ ਸਿੰਘ ਪੰਚ, ਬਾਦਲ ਸਿੰਘ ਪੰਚ, ਨਾਹਰ ਸਿੰਘ ਪੰਚ, ਕਿ੫ਸ਼ਨ ਸਿੰਘ ਪੰਚ, ਗੇਲੀ ਸਿੰਘ ਪੰਚ, ਲੀਲਾ ਸਿੰਘ ਪੰਚ, ਨਾਨਕ ਸਿੰਘ ਪੰਚ, ਜੈਲ ਸਿੰਘ ਪੰਚ ਅਤੇ ਸਮਾਜ ਸੇਵਾ ਕਲੱਬ ਦੇ ਡਾ. ਮੱਖਣ ਸਿੰਘ ਸਿੱਧੂ, ਸਤਗੁਰ ਸਿੰਘ ਸੱਤੀ, ਮੱਖਣ ਸਿੰਘ, ਰਿੰਕੀ ਖ਼ਾਨ, ਪ੫ੇਮ ਸਿੰਘ ਲਛਮਣ ਸਿੰਘ ਅਤੇ ਸਿੱਪੀ ਸਿੰਘ ਨੇ ਭਾਗ ਲਿਆ। ਸਰਪੰਚ ਮੇਲਾ ਸਿੰਘ ਅਤੇ ਡਾ. ਮੱਖਣ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਦੀ ਸਫ਼ਾਈ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਸਾਡਾ ਪਹਿਲਾ ਕੰਮ ਹੋਵੇਗਾ।¢ਇਸ ਤੋਂ ਇਲਾਵਾ ਪਿੰਡ ਦੇ ਰੁਕੇ ਵਿਕਾਸ ਕੰਮ ਜਲਦੀ ਚਾਲੂ ਕੀਤੇ ਜਾਣਗੇ।

¢