ਪਵਿੱਤਰ ਸਿੰਘ, ਅਮਰਗੜ੍ਹ

ਸਰਕਾਰੀ ਕਾਲਜ ਅਮਰਗੜ੍ਹ ਵਿਖੇ ਐਨ.ਐਸ.ਐਸ. ਵਿਭਾਗ ਵੱਲੋਂ ਪਿੰ੍ਸੀਪਲ ਮੀਨੂੰ ਦੀ ਅਗਵਾਈ ਚ ਪੋਸ਼ਣ ਮਾਹ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ । ਸਲੋਗਨ ਲੇਖਣ,ਪੋਸਟਰ ਮੇਕਿੰਗ, ਰੰਗੋਲੀ, ਸਲਾਦ ਸਜਾਉਣਾ ਆਦਿ ਮੁਕਾਬਲਿਆਂ ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਿੰ੍ਸੀਪਲ ਮੀਨੂੰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਦਰੁਸਤ ਸਿਹਤ ਲਈ ਸਾਨੂੰ ਜੰਕ ਫੂਡ ਤੋਂ ਪਰਹੇਜ਼ ਕਰਦੇ ਹੋਏ ਭੋਜਨ ਵਿੱਚ ਪੋਸ਼ਟਿਕ ਆਹਾਰ ਲੈਣਾ ਚਾਹੀਦਾ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ.ਅਮਨਦੀਪ ਵਾਤਿਸ਼ ਨੇ ਅਰਥੀਅਨ ਨੂੰ ਸਰੀਰਕ ਕਸਰਤ ਵੱਲ ਪੇ੍ਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਤੰਦਰੁਸਤੀ ਦੁਨੀਆ ਦਾ ਸਭ ਤੋਂ ਅਣਮੋਲ ਖਜ਼ਾਨਾ ਹੈ। ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਪੋ੍ਫ਼ੈਸਰ ਬਲਜੀਤ ਕੌਰ ਨੇ ਦੱਸਿਆ ਕਿ ਰੰਗੋਲੀ ਮੁਕਾਬਲੇ ਵਿੱਚ ਰਣਜੀਤ ਕੌਰ/ਦਮਨਦੀਪ ਕੌਰ ਨੇ ਪਹਿਲੀ, ਗੁਲਸ਼ਨਦੀਪ ਕੌਰ/ਲਵਪ੍ਰਰੀਤ ਕੌਰ ਨੇ ਦੂਜੀ ਅਤੇ ਰਮਨਪ੍ਰਰੀਤ ਕੌਰ ਅਤੇ ਮੀਨਾ ਕੁਮਾਰੀ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ ਅਤੇ ਸਲਾਦ ਸਜਾਉਣ ਮੁਕਾਬਲੇ ਵਿੱਚ ਮਨਪ੍ਰਰੀਤ ਕੌਰ ਨੇ ਪਹਿਲੀ, ਕਿਰਨਾਂ ਨੇ ਦੂਜੀ ਅਤੇ ਸਿਮਰਨ ਕੌਰ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ ਜਦਕੇ ਸਲੋਗਨ ਲੇਖਣ ਮੁਕਾਬਲੇ ਵਿੱਚ ਨੇਹਾ ਨੇ ਪਹਿਲੀ, ਨਿਸ਼ਾ ਨੇ ਦੂਜੀ ਅਤੇ ਕੁਲਵਿੰਦਰ ਕੌਰ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਲਵਪ੍ਰਰੀਤ ਕੌਰ ਨੇ ਪਹਿਲੀ,ਅੰਜਲੀ ਸ਼ਰਮਾ ਨੇ ਦੂਜੀ ਅਤੇ ਨੇਹਾ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਅੌਰਤ ਦੀ ਸਿਹਤ ਸੰਭਾਲ ਵਿਸ਼ੇ ਸੰਬੰਧੀ ਰਣਜੀਤ ਕੌਰ,ਸਿਮਰਨ ਕੌਰ,ਗੁਲਸ਼ਨਦੀਪ ਕੌਰ, ਨੇਹਾ ਰਾਣੀ,ਦਮਨਦੀਪ ਕੌਰ ਅਤੇ ਮਨਪ੍ਰਰੀਤ ਕੌਰ ਵੱਲੋਂ ਵੱਖੋ ਵੱਖਰੇ ਅੰਦਾਜ਼ ਵਿੱਚ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਐੱਨ.ਐੱਸ.ਐੱਸ ਦੇ ਪੋ੍ਗਰਾਮ ਅਫ਼ਸਰ ਪ੍ਰੌ ਕਮਲਜੀਤ ਸਿੰਘ ਅਤੇ ਪੋ੍ਗਰਾਮ ਅਫ਼ਸਰ ਪੋ੍. ਬਲਜੀਤ ਕੌਰ ਤੋਂ ਇਲਾਵਾ ਡਾ.ਰੀਤੂ ਭਾਰਦਵਾਜ, ਪੋ੍..ਮਨਪ੍ਰਰੀਤ ਕੌਰ, ਪੋ੍.. ਜਗਜੀਤ ਸਿੰਘ ਹਰੀ, ਪੋ੍.ਰਮਨਦੀਪ ਕੌਰ, ਪੋ੍.ਨਜਮਾ ਪ੍ਰਵੀਨ, ਪੋ੍.ਦੀਪਿਕਾ ਜਿੰਦਲ, ਪੋ੍.ਸੋਨੀਆ ਗੱਖੜ, ਗੁਰਦੀਪ ਸਿੰਘ, ਸੰਦੀਪ ਸਿੰਘ ਅਤੇ ਮੈਡਮ ਸ਼ਵੇਤਾ ਜੈਨ ਸਮੂਹ ਸਟਾਫ਼ ਅਤੇ ਵਲੰਟੀਅਰਜ਼ ਹਾਜ਼ਰ ਸਨ।