ਅਰਵਿੰਦ ਰੰਗੀ, ਤਪਾ ਮੰਡੀ :

ਪਿੰਡ ਘੁੰਨਸ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਇਕ ਮੀਟਿੰਗ ਜਿਲਾ ਪ੍ਰਧਾਨ ਜੱਗਾ ਸਿੰਘ ਬਦਰਾ ਦੀ ਦੇਖ-ਰੇਖ ਹੇਠ ਹੋਈ। ਜਿਸ 'ਚ ਸੂਬਾ ਸਕੱਤਰ ਉਂਕਾਰ ਸਿੰਘ ਬਰਾੜ, ਬਾਰਾ ਸਿੰਘ ਬਲਾਕ ਪ੍ਰਧਾਨ ਬਰਨਾਲਾ, ਮਹਿੰਦਰ ਸਿੰਘ ਸੀਨੀਅਰ ਪ੍ਰਧਾਨ ਇਕਾਈ ਪ੍ਰਧਾਨ ਬਦਰਾ ਨੇ ਵਿਸ਼ੇਸ ਤੌਰ 'ਤੇ ਸਮੂਲੀਅਤ ਕਰ ਕੇ ਇਕਾਈ ਘੁੰਨਸ ਦੀ ਚੋਣ ਕੀਤੀ ਗਈ। ਇਸ ਚੋਣ 'ਚ ਹਰਮੀਤ ਸਿੰਘ ਨੂੰ ਇਕਾਈ ਦਾ ਪ੍ਰਧਾਨ, ਬੂਟਾ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜੈ ਦੀਪ ਸਿੰਘ ਨੂੰ ਖਜਾਨਚੀ, ਯਾਦਵਿੰਦਰ ਸਿੰਘ ਨੂੰ ਇਕਾਈ ਦਾ ਪ੍ਰਰੈਸ ਸਕੱਤਰ, ਜਨਕ ਰਾਮ ਨੂੰ ਇਕਾਈ ਦਾ ਜਨਰਲ ਸਕੱਤਰ, ਹਾਕਮ ਸਿੰਘ ਮੈਂਬਰ, ਭਗਵਾਨ ਸਿੰਘ ਮੈਂਬਰ ਆਦਿ ਦੀ ਚੋਣ ਕੀਤੀ ਗਈ। ਇਸ ਸਮੇਂ ਚਮਕੌਰ ਸਿੰਘ, ਦਰਸਨ ਸਿੰਘ, ਰਜਿੰਦਰ ਸਿੰਘ, ਗੁਰਜੀਤ ਸਿੰਘ, ਸੰਦੀਪ ਸਿੰਘ, ਬਲਦੇਵ ਸਿੰਘ, ਰੁਪਿੰਦਰ ਸਿੰਘ, ਜਗਤਾਰ ਸਿੰਘ ਆਦਿ ਆਗੂਆਂ ਦੀ ਹਾਜ਼ਰੀ 'ਚ ਸਰਬਸੰਮਤੀ ਨਾਲ ਕੀਤੀ ਗਈ। ਪੰਜਾਬ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਨਵ-ਨਿਯੁਕਤ ਇਕਾਈ ਪ੍ਰਧਾਨ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।