ਪੱਤਰ ਪ੍ਰੇਰਕ, ਧਨੌਲਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਜਗਮੇਲ ਸਿੰਘ ਕਾਲੇਕੇ, ਜ਼ਿਲ੍ਹਾ ਸਕੱਤਰ ਤੇ ਸਰਕਲ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ 'ਚ ਆਪਣੀ ਪੂਰੀ ਟੀਮ ਨੂੰ ਲੈ ਕੇ ਮੰਡੀ ਕਾਲੇਕੇ ਦੌਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਝੋਨੇ ਦੀਆਂ ਤੋਲੀਆਂ ਬੋਰੀਆਂ ਵੀ ਿਫ਼ਰ ਤੋਂ ਤੁਲਵਾ ਕੇ ਚੈੱਕ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਮੰਡੀ 'ਚ ਆੜ੍ਹਤੀਆਂ ਅੱਗੇ ਰੱਖੇ ਮੁਨੀਮ ਕਿਸਾਨਾਂ ਨੂੰ ਝੋਨੇ 'ਚ ਨਮੀ ਦੱਸ ਗੁੰਮਰਾਹ ਕਰ ਰਹੇ ਹਨ, ਜਿਸ ਦਾ ਮਾਰਕਿਟ ਕਮੇਟੀ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਇਹ ਖ਼ੁਲਾਸਾ ਕੀਤਾ ਗਿਆ। ਇਸ ਮੌਕੇ ਇਕਾਈ ਪ੍ਰਧਾਨ ਜਸਵਿੰਦਰ ਸਿੰਘ, ਹਰਦੀਪ ਸਿੰਘ, ਹਰਜੀਵਨ ਸਿੰਘ, ਅਜੈਬ ਸਿੰਘ, ਗੁਰਵਿੰਦਰ ਸਿੰਘ, ਗੋਰਾ ਸਿੰਘ, ਗੁਰਨੈਬ ਸਿੰਘ, ਮੇਜਰ ਸਿੰਘ, ਗੁਰਤੇਜ ਸਿੰਘ ਨੰਬਰਦਾਰ, ਗੁਰਕੀਰਤ ਸਿੰਘ ਆਦਿ ਹਾਜ਼ਰ ਸਿੰਘ।