ਕਰਮਜੀਤ ਸਿੰਘ ਸਾਗਰ, ਧਨੌਲਾ :

ਬੀਤੀ ਰਾਤ ਸੰਗਰੂਰ-ਬਰਨਾਲਾ ਮੁੱਖ ਮਾਗਰ ਨੇੜੇ ਮਾਨ ਪਿੰਡੀ ਧਨੌਲਾ ਵਿਖੇ ਇਕ ਮੋਟਰਸਾਇਕਲ ਚਾਲਕ ਦੀ ਅਣ-ਪਛਾਤੇ ਵਾਹਨ ਚਾਲਕ ਦੀ ਫੇਟ ਵੱਜਣ ਦੇ ਕਾਰਨ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ।

ਥਾਣਾ ਧਨੌਲਾ ਦੇ ਥਾਣੇਦਾਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ ਕਰੀਬ 7:30 ਵਜੇ ਪਤਾ ਲੱਗਿਆ ਕਿ ਮਾਨਪਿੰਡੀ ਧਨੌਲਾ ਪੁਲ ਨਜਦੀਕ ਸੜਕ 'ਤੇ ਖੜ੍ਹੇ ਗੰਦੇ ਪਾਣੀ 'ਚ ਇਕ ਵਿਅਕਤੀ ਮੋਟਰਸਾਈਕਲ ਸਮੇਤ ਡਿੱਗਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਅਣਪਛਾਤੇ ਵਾਹਨ ਜੋ ਉਸ ਵਿਅਕਤੀ ਦੇ ਸਿਰ ਉੱਪਰ ਚਾੜ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਪਛਾਣ ਕਰਨੀ ਬਹੁਤ ਮੁਸ਼ਕਲ ਹੋ ਗਈ ਸੀ। ਥਾਣੇਦਾਰ ਕਰਮਜੀਤ ਦੱਸਿਆ ਕਿ ਉੱਥੇ ਹਾਜ਼ਰ ਸਮਾਜਸੇਵੀ ਨੌਜਵਾਨ ਹੈਪੀ ਸਿੰਘ, ਮਨੀ, ਜੀਤ ਤੇ ਯਾਦੀ ਸਰਪੰਚ ਪਰਮਵੀਰ ਸਿੰਘ ਪੰਮਾ ਮਾਨਪਿੰਡੀ ਦੀ ਸਹਾਇਤਾ ਨਾਲ ਲਾਸ਼ ਨੂੰ ਚੁੱਕ ਕੇ ਪੋਸਟਮਾਸਟਮ ਲਈ ਬਰਨਾਲਾ ਵਿਖੇ ਲਿਆਂਦਾ ਗਿਆ। ਜਿੱਥੇ ਇਸ ਦੀ ਪਛਾਣ ਭੋਲਾ ਸਿੰਘ ਉਰਫ ਹਰਬੰਸ ਸਿੰਘ ਪੁੱਤਰ ਸਿਆਮ ਸਿੰਘ ਵਜੋ ਹੋਈ। ਉਨ੍ਹਾਂ ਦੱਸਿਆ ਕਿ ਭੋਲਾ ਸਿੰਘ ਪਤਨੀ ਸੋਨੀ ਨੇ ਦੱਸਿਆ ਕਿ ਉਸ ਦਾ ਪਤੀ ਹੰਡਿਆਇਆ ਵਿਖੇ ਲੱਕੜ ਦੇ ਆਰੇ 'ਤੇ ਕੰਮ ਕਰਦਾ ਸੀ, ਜੋ ਹਰ ਵੀਰਵਾਰ ਵਾਲੇ ਦਿਨ ਉਸ ਨੂੰ ਛੁੱਟੀ ਹੁੰਦੀ ਸੀ, ਪਰ ਭੋਲਾ ਸਿੰਘ ਛੁੱਟੀ ਕਰ ਕੇ ਆਪਣੇ ਦਿਹਾੜੀ ਕਰਨ ਲਈ ਧਨੌਲੇ ਲੱਕੜ ਦੇ ਆਰੇ 'ਤੇ ਕੰਮ ਕਰਨ ਲਈ ਚਲਾ ਜਾਂਦਾ ਸੀ। ਜਿਸ ਕਰ ਕੇ ਕੱਲ੍ਹ ਵੀਰਵਾਰ ਵਾਲੇ ਦਿਨ ਧਨੌਲੇ ਆਰੇ 'ਤੇ ਕੰਮ ਕਰਨ ਲਈ ਆਇਆ ਸੀ। ਜਦੋ ਆਪਣਾ ਕੰਮ ਸਮਾਪਤ ਕਰ ਕੇ ਆਪਣੇ ਆਪਣੇ ਘਰ ਨਹੀਂ ਪੁੱਜਾ। ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਭੋਲਾ ਸਿੰਘ ਉਰਫ਼ ਹਰਬੰਸ ਸਿੰਘ ਪੁੱਤਰ ਸਿਆਮ ਸਿੰਘ ਵਾਸੀ ਬਰਨਾਲਾ ਦੀ ਪਤਨੀ ਸੋਨੀ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ 'ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਸਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।