ਸ਼ੰਭੂ ਗੋਇਲ, ਲਹਿਰਾਗਾਗਾ : ਇੱਥੋਂ ਨੇੜਲੇ ਪਿੰਡ ਖੰਡੇਬਾਦ ਵਿਖੇ ਬੁਲਟ ਮੋਟਰਸਾਇਕਲ ਤੇ ਫਾਰਚੂਨਰ ਦੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਿਸ ਕਾਰਨ ਪੂਰੇ ਹਲਕੇ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ। ਥਾਣਾ ਲਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਡੂਡੀਆ ਦੇ ਦੋ ਨੌਜਵਾਨ ਚਮਕੌਰ ਸਿੰਘ ਅਤੇ ਬਿੰਦਰ ਸਿੰਘ ਵਿਆਹ ਦੇ ਕਾਰਡ ਵੰਡਣ ਲਈ ਬੁਲਟ ਮੋਟਰਸਾਇਕਲ 'ਤੇ ਜਾ ਰਹੇ ਸਨ ਜਿਨ੍ਹਾਂ ਦੀ ਖੰਡੇਬਾਦ ਨੇੜੇ ਫਾਰਚੂਨਰ ਗੱਡੀ ਨਾਲ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਬੂਲਟ ਮੋਟਰਸਾਈਕਲ ਵਿਚ ਧਮਾਕਾ ਹੋ ਕੇ ਅੱਗ ਲੱਗ ਗਈ। ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਮੌਕੇ 'ਤੇ ਹੀ ਸੜ ਕੇ ਸੁਆਹ ਹੋ ਗਏ।

Posted By: Jagjit Singh