ਸੁਨਾਮ ਊਧਮ ਸਿੰਘ ਵਾਲਾ : ਖਡਿਆਲ ਰੋਡ 'ਤੇ ਇਕ ਸ਼ੈਲਰ ਵਿਚੋਂ ਚੋਰੀ ਹੋਏ ਜ਼ੀਰੀ ਦੇ ਥੈਲਿਆਂ ਨੂੰ ਲੈ ਕੇ ਪੁਲਿਸ ਨੇ 2 ਚੋਰਾਂ ਨੂੰ ਟਰੱਕ ਸਮੇਤ ਗਿ੫ਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ 80 ਥੈਲੇ ਬਰਾਮਦ ਕਰ ਲਏ ਹਨ ਜਦੋਂਕਿ ਉਨ੍ਹਾਂ ਦੇ 2 ਸਾਥੀਆਂ ਦੀ ਭਾਲ ਜਾਰੀ ਹੈ। ਥਾਣਾ ਮੁਖੀ ਭਰਪੂਰ ਸਿੰਘ ਤੇ ਥਾਣਾ ਅਨਾਜ ਮੰਡੀ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਜਗਦੀਸ਼ ਰਾਏ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਉਨ੍ਹਾਂ ਦੇ ਸੈਲਰ 'ਚੋਂ ਜ਼ੀਰੀ ਦੇ ਥੈਲੇ ਚੋਰੀ ਹੋ ਗਏ ਸਨ। ਇਸ ਸਬੰਧੀ ਥਾਣਾ ਸਿਟੀ ਸੁਨਾਮ ਵਿਖੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਿਸ 'ਚ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਨੇ ਤਫਤੀਸ਼ ਕਰਦੇ ਹੋਏ ਇਸ ਮਾਮਲੇ 'ਚ ਗੱਗੀ, ਸ਼ਿਵ ਵਾਸੀ ਯੂਪੀ ਹਾਲ ਆਬਾਦ ਨਵੀਂ ਅਨਾਜ ਮੰਡੀ ਨੂੰ ਗਿ੫ਫ਼ਤਾਰ ਕਰ ਲਿਆ ਹੈ।