ਲੁਭਾਸ਼ ਸਿੰਗਲਾ, ਤਪਾ ਮੰਡੀ : ਸਥਾਨਕ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨ ਪ੍ਰਾਚੀਨ ਸਰਾਂ ਮੰਦਰ ਵਿਖੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਤੁਲਸੀ ਦਾ ਵਿਆਹ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸ਼ਰਧਾ ਪੂਰਵਕ ਤਰੀਕੇ ਨਾਲ ਕਰਵਾਇਆ ਗਿਆ। ਧਾਰਮਿਕ ਸਮਾਗਮ ਮੌਕੇ ਸ਼ਾਸਤਰੀ ਅਨਿਲ ਸ਼ਰਮਾ ਨੇ ਪੂਜਾ ਦੀ ਰਸਮ ਮਹਾਂਕਾਵੜ ਸੰਘ ਪੰਜਾਬ ਦੇ ਪ੍ਰਧਾਨ ਤਰਲੋਚਨ ਬਾਂਸਲ ਤੋਂ ਪਰਿਵਾਰ ਸਮੇਤ ਕਰਵਾਈ ਤੇ ਤੁਲਸੀ ਦਾ ਵਿਆਹ ਕੀਤਾ। ਇਸ ਮੌਕੇ ਬਾਂਸਲ ਪਰਿਵਾਰ ਵਲੋਂ ਵਿਆਹ ਨਾਲ ਸਬੰਧਤ ਸਾਰੀਆਂ ਰਸਮਾਂ ਬੜੇ ਹੀ ਬਾਖੂਬੀ ਢੰਗ ਨਾਲ ਨਿਭਾਈਆਂ ਗਈਆਂ ਤੇ ਕੱਤਕ ਦੇ ਮਹੀਨੇ ਦੀ ਕਥਾ ਗ੍ਰਹਿਣ ਕੀਤੀ। ਇਸ ਧਾਰਮਿਕ ਸਮਾਗਮ ਮੌਕੇ ਅੌਰਤਾਂ ਨੇ ਵੱਡੀ ਗਿਣਤੀ 'ਚ ਸਮੂਲੀਅਤ ਕੀਤੀ। ਸਮਾਗਮ ਸਬੰਧੀ ਪ੍ਰਧਾਨ ਬਾਂਸਲ ਨੇ ਕਿਹਾ ਕਿ ਤੁਲਸੀ ਨੂੰ ਹਿੰਦੂ ਧਰਮ 'ਚ ਵਿਸ਼ੇਸ ਦਰਜਾ ਦਿੱਤਾ ਗਿਆ ਹੈ। ਜਿਸ ਕਾਰਨ ਸਨਾਤਨ ਧਰਮ 'ਚ ਤੁਲਸਾ ਦਾ ਵਿਆਹ ਭਗਵਾਨ ਸਾਲਿਗਰਾਮ ਨਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਹਾਂਕਾਵੜ ਸੰਘ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੇ ਧਰਮ ਪ੍ਰਤੀ ਜਾਗਰੂਕ ਕਰਨਾ ਹੈ। ਜਿਸ ਲਈ ਸੰਘ ਲਗਾਤਾਰ ਯਤਨਸ਼ੀਲ ਹੈ। ਉਧਰ ਸ਼ਾਸ਼ਤਰੀ ਅਨਿਲ ਕੁਮਾਰ ਨੇ ਦੱਸਿਆ ਕਿ ਕਾਰਤਿਕ ਮਹੀਨੇ ਦਾ ਦੇਵ ਉਠਣੀ ਇਕਾਦਸ਼ੀ ਵਾਲੇ ਦਿਨ ਤੁਲਸੀ ਦਾ ਵਿਆਹ ਰਚਾਇਆ ਗਿਆ ਹੈ ਜਦਕਿ ਇਹ ਦਿਨ ਵਿਆਹ ਲਈ ਵਿਸ਼ੇਸ਼ ਦਿਨ ਹੁੰਦਾ ਹੈ। ਸਮਾਗਮ ਮੌਕੇ ਅੰਤ 'ਚ ਆਰਤੀ ਕਰਨ ਉਪਰੰਤ ਚਾਹ ਤੇ ਮਿਠਆਈ ਦਾ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਦਰਸ਼ਨ ਗੋਇਲ ਦਰਸ਼ੀ ਰੂੜੇਕੇ, ਸੁਨੀਤਾ ਬਾਂਸਲ, ਸਗੁਨ ਗਰਗ, ਆਰਤੀ ਸਿੰਗਲਾ, ਬਿੰਦੂ ਗੋਇਲ ਕਮਲੇਸ ਰਾਣੀ, ਅਨੀਤਾ ਰਾਣੀ, ਮੀਨੂੰ ਰਾਣੀ, ਸਕੁੰਤਲਾ ਦੇਵੀ, ਬਨੀਤਾ ਰਾਣੀ, ਸੰਤੋਸ ਰਾਣੀ ਤੇ ਰਜਨੀ ਬਾਲਾ ਆਦਿ ਅੌਰਤਾਂ ਹਾਜ਼ਰ ਸਨ।