ਨਿਰਮਲ ਸਿੰਘ ਪੰਡੋਰੀ, ਬਰਨਾਲਾ : ਟਰਾਈਡੈਂਟ ਗਰੁੱਪ ਵੱਲੋਂ ਚੇਅਰਮੈਨ ਸ੫ੀ ਰਾਜਿੰਦਰ ਗੁਪਤਾ ਦੀ ਅਗਵਾਈ 'ਚ ਲਾਏ ਜਾ ਰਹੇ ਫ੫ੀ ਮੈਗਾ ਮੈਡੀਕਲ ਕੈਂਪ ਦੌਰਾਨ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਮੈਡੀਕਲ ਕੈਂਪ ਦੇ ਤੀਜੇ ਦਿਨ 2000 ਦੇ ਲਗਪਗ ਮਰੀਜ਼ਾਂ ਨੇ ਕੈਂਪ 'ਚ ਪਹੁੰਚ ਕੇ ਜਾਂਚ ਕਰਵਾਈ। ¢ 9 ਜਨਵਰੀ ਤੋਂ ਸ਼ੁਰੂ ਹੋਏ ਕੈਂਪ ਦੇ ਪਹਿਲੇ ਪੜਾਅ ਦੌਰਾਨ 5 ਹਜ਼ਾਰ ਦੇ ਕਰੀਬ ਮਰੀਜ਼ਾਂ ਨੇ ਪਹੁੰਚ ਕੇ ਸੀਐਮਸੀ ਦੇ ਮਾਹਿਰ ਡਾਕਟਰਾਂ ਤੋਂ ਆਪਣੀ ਜਾਂਚ ਕਰਵਾ ਕੇ ਇਲਾਜ ਲਈ ਦਵਾਈਆਂ ਲਈਆਂ ਤੇ ਕੈਂਪ ਦਾ ਅਗਲਾ ਪੜਾਅ 16 ਜਨਵਰੀ ਤੋਂ ਸ਼ੁਰੂ ਹੋਵੇਗਾ। ਬਰਨਾਲਾ ਤੇ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੫ਦਾਨ ਕਰਨ ਲਈ ਟਰਾਈਡੈਂਟ ਗਰੁੱਪ ਵੱਲੋਂ ਲਾਏ ਜਾ ਰਹੇ ਇਸ ਮੈਡਕੀਲ ਕੈਂਪ 'ਚ ਮਰੀਜ਼ ਦਿਨੋਂ ਦਿਨ ਵਧਣੇ ਸ਼ੁਰੂ ਹੋ ਗਏ ਹਨ।

====== ¢

ਇਨ੍ਹਾਂ ਬਿਮਾਰੀਆਂ ਦੀ ਕੀਤੀ ਜਾਂਚ

ਕੈਂਪ ਦੌਰਾਨ ਅੱਜ ਦਿਲ, ਦਿਮਾਗ, ਅੱਖਾਂ, ਗਾਇਨੀ, ਬੱਚਿਆਂ ਦੀਆਂ ਬੀਮਾਰੀਆਂ, ਹੱਡੀਆਂ ਆਦਿ ਦੇ ਮਰੀਜ਼ਾਂ ਦੇ ਚੈਕਅੱਪ ਕੀਤੇ ਗਏ ਅਤੇ ਲੋੜਵੰਦਾਂ ਨੂੰ ਇਲਾਜ਼ ਲਈ ਸੀਐਮਸੀ ਵੀ ਲਿਜਾਇਆ ਗਿਆ¢ ਕੈਂਪ ਦੌਰਾਨ 10 ਅੱਖਾਂ ਦੀ ਸਰਜ਼ਰੀ ਦੇ ਮਰੀਜ਼ ਵੀ ਪਹੁੰਚੇ, ਜਿਨ੍ਹਾਂ ਨੂੰ ਇਲਾਜ਼ ਲਈ ਸੀਐਮਸੀ ਭੇਜਿਆ ਗਿਆ ਹੈ।

======

ਗਰੀਬ ਮਰੀਜ਼ ਵੀ ਪੁੱਜ ਰਹੇ ਹਨ ਕੈਂਪ 'ਚ

¢ ਆਰਥਿਕ ਪੱਖ ਤੋਂ ਕਮਜ਼ੋਰ ਵੱਖ ਵੱਖ ਭਿਆਨਕ ਬੀਮਾਰੀਆਂ ਦੇ ਪੀੜਤ ਮਰੀਜ਼ ਇਸ ਕੈਂਪ ਦਾ ਲਾਭ ਨੂੰ ਪਹੁੰਚ ਰਹੇ ਹਨ, ਜਿਸ ਨਾਲ ਟਰਾਈਡੈਂਟ ਦਾ ਇਲਾਕੇ ਦੇ ਲੋਕਾਂ ਦੀ ਸਿਹਤ ਦੀ ਤੰਦਰੁਸਤੀ ਲਈ ਸ਼ੁਰੂ ਕੀਤਾ ਮਿਸ਼ਨ ਕਾਮਯਾਬ ਹੋਣ ਲੱਗਿਆ ਹੈ।

======

ਮਾਹਿਰ ਡਾਕਟਰਾਂ ਨੇ ਜਾਂਚੇ ਮਰੀਜ਼

ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੌਰਵ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ 100 ਤੋਂ ਜਿਆਦਾ ਦਿਲ ਦੀ ਬੀਮਾਰੀ ਦੀ ਪੀੜਤ ਆਪਣਾ ਚੈਕਅੱਪ ਕਰਵਾ ਕੇ ਦਵਾਈਆਂ ਲੈ ਚੁੱਕੇ ਹਨ। ਦਿਮਾਗ ਦੇ ਰੋਗਾਂ ਦਾ ਸਪੈਸ਼ਲਿਸਟ ਡਾ.ਰਾਜ਼ੇਸਵਰ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ 40 ਸਾਲ ਤੋਂ ਵੱਧ ਉਮਰ ਦੇ ਆ ਰਹੇ ਹਨ¢ ਦਿਮਾਗ ਦੀ ਬੀਮਾਰੀ ਵਿੱਚ ਸਿਰਦਰਦ, ਪੈਰਾਲਾਈਜ਼, ਮਿਰਗੀ ਅਤੇ ਡਿਪਰੈਸ਼ਨ ਦੇ ਮਰੀਜ਼ ਜਿਆਦਾ ਆ ਰਹੇ ਹਨ¢। ਉਨ੍ਹਾਂ ਦੱਸਿਆ ਕਿ ਹੁਣ ਤੱਕ 300 ਦੇ ਕਰੀਬ ਦਿਮਾਗ ਦੀਆਂ ਬੀਮਾਰੀਆਂ ਤੋਂ ਪੀੜਤ ਆਪਣਾ ਚੈਕਅੱਪ ਕਰਵਾ ਚੁੱਕੇ ਹਨ। ਇਸ ਸਮੇਂ ਕੈਂਸਰ ਸ਼ਪੈਸ਼ਲਿਸਟ ਡਾ.ਅਸਵਿਨ ਨੇ ਦੱਸਿਆ ਕਿ ਕੈਂਪ ਦੌਰਾਨ 6 ਬਲੱਡ ਕੈਂਸਰ ਦੇ ਮਰੀਜ਼ ਵੀ ਪਹੁੰਚੇ ਹਨ, ਜਿਨ੍ਹਾਂ ਦਾ ਇਲਾਜ਼ ਸ਼ੁਰੂ ਕੀਤਾ ਗਿਆ ਹੈ¢ ਉਨ੍ਹਾਂ ਬਲੱਡ ਕੈਂਸਰ ਲਈ ਸਭ ਤੋਂ ਵੱਧ ਪ੫ਦੂਸ਼ਣ ਨੂੰ ਜਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਸਰੀਰ ਦੇ ਅੰਦਰੂਨੀ ਜੈਨੇਟਿਕ ਕਾਰਨ ਵੀ ਬਲੱਡ ਕੈਂਸਰ ਹੋ ਸਕਦਾ ਹੈ।

========

ਪੰਜ ਹਾਜ਼ਰ ਦੇ ਕਰੀਬ ਲੋਕਾਂ ਕਰਵਾ ਚੁੱਕੇ ਨੇ ਜਾਂਚ

ਇਸ ਸਮੇਂ ਟਰਾਈਡੈਂਟ ਅਧਿਕਾਰੀ ਸ੫ੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਫ਼ੀ ਮੈਗਾ ਮੈਡੀਕਲ ਕੈਂਪ ਦੇ ਪਹਿਲੇ ਹਫ਼ਤੇ ਦੇ ਤਿੰਨ ਦਿਨਾਂ ਦੌਰਾਨ 5 ਹਜ਼ਾਰ ਦੇ ਕਰੀਬ ਵੱਖ ਵੱਖ ਬੀਮਾਰੀਆਂ ਤੋਂ ਪੀੜਤ ਆਪਣੀ ਜਾਂਚ ਕਰਵਾ ਚੁੱਕੇ ਹਨ। ¢ ਉਨ੍ਹਾਂ ਦੱਸਿਆ ਕਿ ਮੈਡਕੀਲ ਕੈਂਪ ਦਾ ਅਗਲਾ ਪੜਾਅ 16 ਜਨਵਰੀ ਤੋਂ 19 ਜਨਵਰੀ ਤੱਕ ਚੱਲੇਗਾ¢।