ਨਿਰਮਲ ਸਿੰਘ ਪੰਡੋਰੀ, ਬਰਨਾਲਾ : ਟਰਾਈਡੈਂਟ ਗਰੁੱਪ ਵੱਲੋਂ ਅਰੁਣ ਮੈਮੋਰੀਅਲ ਕਲਚਰਲ ਸੈਂਟਰ ਵਿਖੇ ਲਗਾਏ ਗਏ ਫ੫ੀ ਮੈਗਾ ਮੈਡੀਕਲ ਕੈਂਪ ਦੇ ਦੂਸਰੇ ਦਿਨ ਵੀ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ। ਸਿਰਫ਼ ਬਰਨਾਲਾ ਹੀ ਨਹੀਂ ਸਗੋਂ ਆਸ-ਪਾਸ ਦੇ ਜ਼ਿਲਿ੍ਹਆਂ ਤੋਂ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਮਰੀਜ਼ ਇਸ ਕੈਂਪ 'ਚ ਪੁੱਜੇ। ਕੈਂਪ ਦੇ ਦੂਜੇ ਦਿਨ ਕਰੀਬ 1700 ਮਰੀਜ਼ਾਂ ਦੀ ਓਪੀਡੀ ਹੋਈ, ਜਿਨ੍ਹਾਂ ਨੂੰ ਸੀਐਮਸੀ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਚੈਕਅੱਪ ਕਰਨ ਉਪਰੰਤ ਮਹਿੰਗੇ ਟੈਸਟਾਂ ਸਮੇਤ ਇਲਾਜ਼ ਲਈ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਪ੫ਦੀਪ ਨੇ ਦੱਸਿਆ ਕਿ ਬਦਲਦੇ ਮੌਸਮ ਤੇ ਪ੫ਦੂਸ਼ਣ ਕਾਰਨ ਐਲਰਜੀ, ਖਾਂਸੀ, ਜੁਕਾਮ ਤੇ ਪੇਟ ਦਰਦ ਦੀਆਂ ਬਿਮਾਰੀਆਂ 'ਚ ਵਾਧਾ ਹੋ ਰਿਹਾ ਹੈ। ਅੱਖਾਂ ਦੇ ਮਾਹਿਰ ਡਾਕਟਰ ਨੰਦਨੀ ਨੇ ਦੱਸਿਆ ਕਿ ਅੱਖਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ 'ਚ ਅੱਖਾਂ 'ਚ ਲਾਲੀ, ਭਾਰੀਪਣ, ਐਲਰਜ਼ੀ, ਕਮਜ਼ੋਰ ਨਜ਼ਰ, ਚਿੱਟਾ ਮੋਤੀਆ, ਕਾਲਾ ਮੋਤੀਆ ਆਦਿ ਦੇ ਕੇਸ ਸਾਹਮਣੇ ਆ ਰਹੇ ਹਨ। ਨਜ਼ਰ ਦੀਆਂ ਐਨਕਾਂ ਦੇ ਮਾਹਿਰ ਡਾ.ਬੰਟੀ ਨੇ ਦੱਸਿਆ ਕਿ ਦੋ ਦਿਨਾਂ 'ਚ 550 ਦੇ ਕਰੀਬ ਫ਼ੀ ਐਨਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ 'ਚ ਕਮਜ਼ੋਰ ਨਜ਼ਰ, ਬੱਚੇ, ਬਜ਼ੁਰਗ ਜ਼ਿਆਦਾ ਸ਼ਾਮਿਲ ਹਨ।¢ਚਮੜੀ ਦੇ ਮਾਹਿਰ ਡਾਕਟਰ ਅਭਿਨਵ ਨੇ ਦੱਸਿਆ ਕਿ ਚਮੜੀ ਦੇ ਰੋਗੀਆਂ 'ਚ ਫ਼ੰਗਸ, ਸਕੈਵੀਜ਼, ਮੁਹਾਸੇ, ਫ਼ੋੜੇ-ਫਿਨਸੀਆਂ, ਦਾਗ-ਧੱਬੇ, ਐਲਰਜ਼ੀ ਆਦਿ ਦੇ ਕੇਸਾਂ 'ਚ ਇਕੱਠੇ ਪਰਿਵਾਰਾਂ ਦਾ ਇੱਕ ਜਗ੍ਹਾ ਠਹਿਰਾਓ, ਕੱਪੜਿਆਂ ਦਾ ਰਲੇਵਾਂ ਜਾਂ ਖ਼ਾਦ-ਖ਼ੁਰਾਕ ਦੀ ਸਾਂਝੀਵਾਲਤਾ ਨਾਲ ਐਲਰਜ਼ੀ ਦੇ ਕੇਸ ਸਾਹਮਣੇ ਆ ਰਹੇ ਹਨ। ਕੈਂਸਰ ਸ਼ਪੈਸਲਿਸਟ ਡਾਕਟਰ ਜੈ ਨੀਥ ਨੇ ਦੱਸਿਆ ਕਿ ਕੈਂਪ ਦੇ ਸ਼ੁਰੂਆਤੀ ਦੌਰ ਤੋਂ ਦੂਜੇ ਦਿਨ ਤਕ 60 ਤੋਂ 90 ਦੇ ਦਰਮਿਆਨ ਆਏ ਮਰੀਜ਼ਾਂ 'ਚ ਐਲਰਜ਼ੀ, ਗਲੇ ਦੀ ਖ਼ਰਾਬੀ, ਆਦਿ ਦੇ ਕੇਸ ਸਾਹਮਣੇ ਆਏ ਹਨ।

-ਬਾਕਸ ਨਿਊਜ਼-

-ਮਰੀਜ਼ਾਂ ਨੇ ਟਰਾਈਡੈਂਟ ਗਰੁੱਪ ਦੀ ਕੀਤੀ ਸ਼ਲਾਘਾ

ਕੈਂਪ ਦੇ ਦੂਜੇ ਦਿਨ ਕੁਝ ਮਰੀਜ਼ਾਂ ਨਾਲ ਗੱਲਬਾਤ ਕਰਨ 'ਤੇ ਮਰੀਜ਼ਾਂ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੫ੀ ਰਜਿੰਦਰ ਗੁਪਤਾ ਦੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ। ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਕੈਂਪ ਦੌਰਾਨ ਬਜ਼ੁਰਗ, ਅੰਗਹੀਣ ਮਰੀਜ਼ਾਂ ਲਈ ਵੀਲ੍ਹ ਚੇਅਰ ਆਦਿ ਦੇ ਪ੫ਬੰਧ ਕੀਤੇ ਗਏ ਹਨ ਤੇ ਕਿਸੇ ਵੀ ਮਰੀਜ਼ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ।