ਸੱਤਪਾਲ ਸਿੰਘ ਕਾਲਾਬੂਲਾ/ਬਲਜੀਤ ਸੰਧੂ, ਸ਼ੇਰਪੁਰ :

ਕਸਬਾ ਸ਼ੇਰਪੁਰ ਅੰਦਰ ਵਧ ਰਹੀ ਟ੍ੈਫਿਕ ਸਮੱਸਿਆ ਹੁਣ ਲੁਧਿਆਣਾ ਸ਼ਹਿਰ ਨੂੰ ਵੀ ਮਾਤ ਪਾ ਰਹੀ ਹੈ। ਪਿਛਲੇ ਲੰਮੇਂ ਸਮੇਂ ਤੋਂ ਦਿਨੋਂ ਦਿਨ ਵਧ ਰਹੀ ਆਵਾਜਾਈ ਵਿਚ ਢੱੁਕਵੇਂ ਸੁਧਾਰ ਲਿਆਉਣ ਲਈ ਭਾਵੇਂ ਪੁਲਿਸ ਪ੍ਸ਼ਾਸਨ ਵੱਲੋਂ ਕਈ ਵਾਰ ਯਤਨ ਕੀਤੇ ਗਏ ਹਨ ਪ੍ੰਤੂ ਲੋਕਾਂ ਪ੍ਸ਼ਾਸਨ ਦੇ ਹੁਕਮਾਂ ਨੂੰ ਹਮੇਸ਼ਾਂ ਟਿੱਚ ਸਮਝਦੇ ਰਹੇ ਹਨ।

ਇੱਥੇ ਹੀ ਬੱਸ ਨੂੰ ਟ੍ੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਥੋੜ੍ਹੇ ਦਿਨ ਪਹਿਲਾਂ ਪੁਲਿਸ ਪ੍ਸ਼ਾਸਨ ਦੇ ਨਿਰਦੇਸ਼ਾਂ ਤਹਿਤ ਕਸਬੇ ਦੀਆਂ ਸੜਕਾਂ ਅਤੇ ਦੁਕਾਨਾਂ ਦੇ ਆਲੇ- ਦੁਆਲੇ ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੀਲੀ ਪੱਟੀ ਦੇ ਨਿਸ਼ਾਨ ਲਾ ਕੇ ਲੋਕਾਂ ਨੂੰ ਆਪਣਾ ਸਾਮਾਨ ਆਪਣੇ ਹਦੂਦ ਅੰਦਰ ਰੱਖਣ ਦੀ ਬੇਨਤੀ ਕੀਤੀ ਗਈ ਸੀ, ਪ੍ੰਤੂ ਲੋਕਾਂ ਨੇ ਉਸ ਪੱਟੀ ਦੇ ਨਿਸ਼ਾਨ ਨੂੰ ਨਜ਼ਰ ਅੰਦਾਜ ਕਰ ਕੇ ਪਰਨਾਲਾ ਉੱਥੇ ਦਾ ਉੱਥੇ ਲਿਆ ਖੜ੍ਹਾ ਕੀਤਾ ਹੈ।

ਭਾਵੇਂ ਇੱਥੇ ਦੇ ਥਾਣਾ ਮੁੱਖੀ ਜਸਵੀਰ ਸਿੰਘ ਤੂਰ ਵੱਲੋਂ ਟ੍ੈਫਿਕ ਸਮੱਸਿਆ ਵਿਚ ਸੁਧਾਰ ਲਿਆਉਣ ਲਈ ਮੁਲਾਜ਼ਮਾਂ ਦੀ ਵੱਖ -ਵੱਖ ਚੌਕਾਂ 'ਤੇ ਤਾਇਨਾਤੀ ਕਰ ਕੇ ਵੱਡੇ ਟਰਾਲਿਆਂ ਦੀ ਅਵਾਜਾਈ ਨੂੰ ਰੋਕਣ ਦਾ ਭੋਰਸਾ ਦਿੱਤਾ ਸੀ ਜੋ ਅੱਜ ਤਕ ਵੱਡੇ ਟਰਾਲਿਆਂ ਦੀ ਬਾਜ਼ਾਰ ਅੰਦਰ ਆਵਾਜਾਈ ਜਿੳਂੁ ਦੀ ਤਿੳਂੁ ਹੈ। ਸਮਾਜ ਸੇਵੀ ਕਾਮਰੇਡ ਗੁਰਦਿਆਲ ਸਿੰਘ ਸ਼ੀਤਲ, ਸ਼੍ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਿਰਭੈ ਸਿੰਘ ਹੇੜੀਕੇ, ਸਾਬਕਾ ਸਰਪੰਚ ਸ਼ਿਵਦੇਵ ਸਿੰਘ ਛੰਨਾਂ ਨੇ ਪ੍ਸ਼ਾਸਨ ਤੋਂ ਟੈ੍ਫਿਕ ਸਮੱਸਿਆ 'ਚ ਸੁਧਾਰ ਲਿਆਉਣ ਦੀ ਜ਼ੋਰਦਾਰ ਮੰਗ ਕੀਤੀ।

--------------------

ਟ੍ੈਫਿਕ ਸੁਧਾਰ ਦੇ ਯਤਨ ਕਰਾਂਗੇ : ਐੱਸਐੱਚਓ

ਸ਼ੇਰਪੁਰ ਦੀ ਵਧ ਰਹੀ ਟ੍ੈਫਿਕ ਸਮੱਸਿਆ ਬਾਰੇ ਐੱਸਐੱਚਓ ਸ਼ੇਰਪੁਰ ਜਸਵੀਰ ਸਿੰਘ ਤੂਰ ਨੇ ਕਿਹਾ ਕਿ ਆਵਾਜਾਈ 'ਚ ਅੜਿੱਕਾ ਬਣ ਰਹੇ ਵੱਡੇ ਟਰਾਲਿਆਂ ਨੂੰ ਵਾਇਆ ਬੜੀ ਕਾਤਰੋਂ ਵਿਚਕਾਰ ਲੰਘਾਉਣ ਲਈ ਬੜੀ ਰੋਡ 'ਤੇ ਮੁਲਾਜ਼ਮ ਤਾਇਨਾਤ ਕੀਤੇ ਜਾ ਚੁੱਕੇ ਹਨ ਅਤੇ ਬਾਜ਼ਾਰ ਦੀ ਦੀ ਟ੍ੈਫਿਕ ਨੂੰ ਠੱਲ੍ਹ ਪਾਉਣ ਲਈ ਹੋਰ ਵੀ ਯਤਨ ਕੀਤੇ ਜਾਣਗੇ।