ਗੁਰਜੀਤ ਸਿੰਘ ਧੌਂਸੀ, ਦਿੜ੍ਹਬਾ : ਪੰਜਾਬ ਯੂਥ ਕਾਂਗਰਸ 20 ਸਤੰਬਰ ਨੂੰ ਟਰੈਕਟਰ ਰੈਲੀ ਕੱਢ ਕੇ ਕੇਂਦਰੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰੇਗੀ ਅਤੇ ਕੇਂਦਰ ਸਰਕਾਰ ਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਆਰਡੀਨੈਂਸ ਰੱਦ ਕਰਨ ਦੀ ਮੰਗ ਕਰੇਗੀ। ਜਿਸ ਵਿਚ ਤਹਿਤ ਯੂਥ ਕਾਂਗਰਸ ਦਿੜ੍ਹਬਾ ਦੇ ਵਰਕਰ ਟਰੈਕਟਰ ਰੈਲੀ ਵਿੱਚ ਭਾਗ ਲੈਣਗੇ।

ਸ਼ੇਰਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਯੂਥ ਕਾਂਗਰਸ ਹਲਕਾ ਦਿੜ੍ਹਬਾ ਨੇ ਦੱਸਿਆ ਕੇ ਰੈਲੀ ਤੋਂ ਬਾਅਦ ਵੀ ਹਲਕੇ ਅੰਦਰ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਗਰੂਕ ਕੀਤਾ ਜਾਵੇਗਾ ਅਤੇ ਐਡਵੋਕੇਟ ਪੁਸ਼ਪਿੰਦਰ ਗੁਰ ੂਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਦੀ ਅਗਵਾਈ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਸਾਹਮਣੇ ਕਿਸਾਨ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਭਾਜਪਾ ਦਾ ਕਿਸਾਨ ਅਤੇ ਪੰਜਾਬ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ।

ਇਸ ਮੌਕੇ ਸੰਦੀਪ ਸਿੰਘ ਖਾਤੀ ਸਕੱਤਰ ਯੂਥ ਕਾਂਗਰਸ ਸੰਗਰੂਰ, ਗਗਨਦੀਪ ਸਮਰਾਓ ਜਨਰਲ ਸਕੱਤਰ ਯੂਥ ਕਾਂਗਰਸ ਸੰਗਰੂਰ, ਸ਼ਿਵਜੀ ਸਿੰਘ ਸ਼ੋਸਲ ਮੀਡੀਆ ਇੰਚਾਰਜ਼ ਦਿੜ੍ਹਬਾ, ਸੰਦੀਪ ਸਿੰਘ (ਪੰਚ ), ਰਮਨਦੀਪ ਸਿੰਘ, ਕੁਲਵਿੰਦਰ ਸਿੰਘ ਚਾਹਲ, ਕੁਲਵੰਤ ਸਿੰਘ ਡਸਕਾ, ਕਿ੍ਪਾਲ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਭੰਗੂ ਅਤੇ ਹੋਰ ਵੀ ਯੂਥ ਕਾਂਗਰਸ ਦੇ ਆਗੂ ਹਾਜ਼ਰ ਸਨ।