ਮਨਜੀਤ ਸਿੰਘ ਲੇਲ, ਅਹਿਮਦਗੜ੍ਹ : ਇਲਾਕੇ ਦੀ ਵਿਦਿਅਕ ਸੰਸ਼ਥਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਵੱਲੋਂ ਬੱਚਿਆਂ ਨੇ ਸਰਵ ਪੱਖੀ ਵਿਕਾਸ਼ ਨੂੰ ਧਿਆਨ ਵਿਚ ਰੱਖਦੇ ਹੋਏ ਬੀਤੇ ਦਿਨੀ ਬੱਚਿਆਂ ਦਾ ਖੇਤਰੀ ਟੂਰ ਕੁੱਲੂ ਮਨਾਲੀ ( ਹਿਮਾਚਲ) ਵਿਖੇ ਲਿਜਾਇਆ ਗਿਆ | ਸਸੰਥਾ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ ਨੇ ਦਸਿਆ ਕਿ ਬੱਚਿਆਂ ਦੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਤਹਿਤ ਉਨਾਂ੍ਹ ਨੂੰ ਮਨਾਲੀ ਵਿਖੇ ਵੱਖ ਵੱਖ ਥਾਵਾਂ ਜਿਵੇਂ ਹਿਡਾਵਾ ਮੰਦਰ ਐਂਡਵਚਰਜ, ਪਾਰਕ, ਮਾਲ ਰੋਡ , ਸਾਨਾਗ ਵੈਲੀ ਅਤੇ ਦੁਨੀਆ ਦੀ ਸੱਭ ਤੋਂ ਲੰਬੀ ਤਨਲ 'ਅੱਟਲ ਟਾਨਾਲ ' ਵਿਖੇ ਲੈ ਜਾਇਆ ਗਿਆ | ਸੰਸਥਾ ਦੇ ਐਮਡੀ ਗੁਰਮਤਪਾਲ ਸਿੰਘ ਵਾਲੀਆ ਦੇ ਅਨੁਸਾਰ ਚਾਰ ਦਿਨਾਂ ਦੇ ਇਸ ਖੇਤਰੀ ਟੂਰ ਦੇ ਦੋਰਾਨ ਬੱਚਿਆਂ ਦੇ ਗਿਆਨ ਦੇ ਵਿੱਚ ਵਾਧਾ ਹੋਣ ਦੇ ਨਾਲ ਨਾਲ ਵਿੱਦਿਆਰਥੀ ਨੇ ਇਸ ਟੂਰ ਦਾ ਭਰਪੂਰ ਆਨੰਦ ਮਾਣਿਆ | ਉਨਾਂ੍ਹ ਨੇ ਕਿਹਾ ਕੇ ਅਜਿਹੇ ਟੂਰ ਦੇ ਸਮੇ ਦੀ ਮੁੱਖ ਲੋੜ ਹਨ | ਵਿੱਦਿਆਰਥੀ ਨੂੰ ਗੁਰਦੁਆਰਾ ਮਨੀਕਰਨ ਸਾਹਿਬ ਦੇ ਵੀ ਦਰਸ਼ਨ ਕਰਵੇ ਗਏ ਹਨ ਤਾਂ ਜੋ ਆਪਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ।