ਸ਼ੰਭੂ ਗੋਇਲ, ਲਹਿਰਾਗਾਗਾ : ਬਿਜਲੀ ਵਿਭਾਗ ਵੱਲੋਂ ਲਾਈਨਾਂ ਦੀ ਮੁਰੰਮਤ ਕਰਨ ਕਰ ਕੇ 12 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ।¢ਇਸ ਬਾਰੇ ਸਹਾਇਕ ਇੰਜੀਨੀਅਰ ਦਿਹਾਤੀ ਪਾਵਰਕਾਮ ਲਹਿਰਾਗਾਗਾ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਰੂਰੀ ਮੁਰੰਮਤ ਦੇ ਮੱਦੇਨਜ਼ਰ 66 ਕੇਵੀ ਗਰਿੱਡ ਸਬ ਸਟੇਸ਼ਨ ਲਹਿਰਾਗਾਗਾ ਤੋਂ ਚਲਦੀ ਸਪਲਾਈ ਅਤੇ ਚਲਦੇ ਸਾਰੇ ਫੀਡਰ ਪੇਂਡੂ ਅਧੀਨ ਲਹਿਰਾਗਾਗਾ ਅਤੇ ਸ਼ਹਿਰ ਲਹਿਰਾਗਾਗਾ ਦੀ ਬਿਜਲੀ ਸਪਲਾਈ ਸਵੇਰੇ ਦਸ ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

¢