ਜੇਐੱਨਐੱਨ, ਸੰਗਰੂਰ : ਸੰਗਰੂਰ ਦੇ ਤਿੰਨ ਵਿਅਕਤੀ ਵੀ ਕੁਝ ਦਿਨ ਪਹਿਲਾਂ ਦਿੱਲੀ 'ਚ ਨਿਜ਼ਾਮੁੱਦੀਨ ਤਬਲੀਗੀ ਜਮਾਤ 'ਚ ਸ਼ਾਮਲ ਹੋਏ ਸਨ। ਇਹ ਤਿੰਨੋਂ ਵਿਅਕਤੀ ਸੰਗਰੂਰ ਵਾਪਸ ਪਹੁੰਚ ਗਏ ਹਨ। ਪ੍ਰਸ਼ਾਸਨ ਨੇ ਅੱਜ ਇਨ੍ਹਾਂ ਦੀ ਜਾਂਚ ਕਰ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਲੋਕਾਂ 'ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਮਿਲੇ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹਤਿਆਤ ਕੁਆਰੰਟਾਈਨ 'ਚ ਰਹਿਣ ਨੂੰ ਕਿਹਾ ਹੈ।

ਡੀਐੱਸਪੀ ਸਤਪਾਲ ਸ਼ਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਆਪਸ 'ਚ ਰਿਸ਼ਤੇਦਾਰ ਹਨ ਤੇ ਕੱਪੜਿਆਂ ਦਾ ਵਪਾਰ ਕਰਦੇ ਹਨ। ਇਹ ਦਿੱਲ਼ੀ ਕੱਪੜੇ ਖਰੀਦਣ ਗਏ ਸਨ। ਆਉਂਦੇ ਸਮੇਂ ਇਹ ਨਿਜਾਮੁੱਦੀਨ ਤਬਲੀਗੀ ਜਮਾਤ ਦੇ ਸਮਾਗਮ ਦੌਰਾਨ ਆਪਣੇ ਰਿਸ਼ਤੇਦਾਰ ਨਾਲ ਮੁਲਾਕਾਤ ਕਰ ਵਾਪਸ ਸੰਗਰੂਰ ਪਰਤ ਆਏ ਹਨ। ਪ੍ਰਸ਼ਾਸਨ ਨੇ ਇਨ੍ਹਾਂ ਦੇ ਘਰਾਂ ਨੂੰ ਜਾਂਦੀ ਸ਼ਹਿਰਾਂ ਦੀ ਮੰਡੀ ਵਾਲੀ ਗਲੀ ਤੇ ਨਾਭਾ ਗੇਟ ਫਿਰਨੀ ਰੋਡ ਨੂੰ ਸੀਲ ਕਰ ਦਿੱਤਾ ਹੈ। ਨਗਰ ਕੌਂਸਿਲ ਨੇ ਇਲਾਕੇ ਨੂੰ ਸੈਨੀਟਾਈਜ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

Posted By: Amita Verma