ਕਰਮਜੀਤ ਸਿੰਘ ਸਾਗਰ, ਧਨੌਲਾ :

ਤਿੰਨ ਆਰਡੀਨੈਂਸ ਪਾਸ ਕਰਕੇ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਗਲਾ ਘੁੱਟਿਆ ਹੈ। ਇਹ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਬੀਰਇੰਦਰਪਾਲ ਸਿੰਘ ਲੱਕੀ ਭੂਰੇ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾ ਦੱਸਿਆ ਕਿ ਇਸ ਆਰਡੀਨੈਂਸ ਬਿੱਲ ਦੇ ਰੋਸ ਪ੍ਰਗਟਾਉਂਦਿਆਂ ਹੀ ਕੈਬਨਿਟ ਮੰਤਰੀ ਕੇਂਦਰੀ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਆਪਣੀ ਕੁਰਸੀ ਦੀ ਪਰਵਾਹ ਨਾ ਕਰਦਿਆਂ ਆਪਣੀ ਕੈਬਨਿਟ 'ਚੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ 'ਚ ਜੋ ਪਹਿਲਾਂ ਸਰਕਾਰਾਂ ਰਾਜ ਕਰਕੇ ਚਲੀਆਂ ਗਈਆਂ ਉਨ੍ਹਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਕਿਸਾਨ, ਮਜ਼ਦੂਰ ਦੇਸ ਦੇ ਅੰਨਦਾਤਾ ਨਾਲ ਕਦੇ ਵੀ ਧ੍ਰੋਹ ਨਹੀਂ ਕਮਾਇਆ। ਉਨ੍ਹਾਂ ਕਿਹਾ ਕਿ ਇਸ ਮੀਟਿੰਗ 'ਚ ਇਕੱਠੇ ਹੋਏ ਕਿਸਾਨਾਂ ਵਲੋਂ ਮੋਦੀ ਸਰਕਾਰ ਦੀ ਨਿੰਦਿਆ ਕਰਦਿਆ ਕਿਹਾ ਕਿ ਭਾਰਤ ਦੇਸ਼ ਲਈ ਆਉਣ ਵਾਲਾ ਸਮਾਂ ਘਾਤਕ ਹੋਵੇਗਾ। ਅਸੀਂ ਇਸ ਆਰਡੀਨੈਂਸ ਦਾ ਸ਼ੁਰੂ ਤੋਂ ਵਿਰੋਧ ਕਰਦੇ ਆ ਰਹੇ ਹਾਂ। ਇਸ ਮੌਕੇ ਜਥੇਦਾਰ ਮੱਘਰ ਸਿੰਘ, ਮੈਂਬਰ ਰਾਮ ਸਿੰਘ ਬੇਦੀ , ਮੈਂਬਰ ਸੰਗਾਰਾ ਸਿੰਘ, ਮੈਂਬਰ ਰਾਮ ਸਿੰਘ, ਪ੍ਰਧਾਨ ਕਾਰਪੋਰੇਟ ਸੁਸਾਇਟੀ ਕੁੱਬੇ ਕਰਮਜੀਤ ਸਿੰਘ, ਰਣਜੀਤ ਸਿੰਘ ਨਿੱਕਾ, ਜਸਵੀਰ ਸਿੰਘ, ਜਸਵਿੰਦਰ ਸਿੰਘ, ਜੁਗਰਾਜ ਸਿੰਘ, ਸਰਪੰਚ ਰਜਿੰਦਰ ਸਿੰਘ ਰਾਜੂ , ਬਲਜੀਤ ਸਿੰਘ ਸੰਧੂ, ਲਾਭ ਸਿੰਘ ਸੰਧੂ, ਮਲਕੀਤ ਸਿੰਘ ਲੀਲ੍ਹਾ ਤੇ ਪ੍ਰਧਾਨ ਜਗਤਾਰ ਸਿੰਘ ਜੱਗੀ ਆਦਿ ਹਾਜ਼ਰ ਸਨ।