ਬੂਟਾ ਸਿੰਘ ਚੌਹਾਨ, ਸੰਗਰੂਰ : ਕੱੁਝ ਅਜਿਹੇ ਕਿਸਾਨ ਹੁੰਦੇ ਵੀ ਹਨ। ਜਿਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਹੈ ਪਰੰਤੂ ਆਪਣੀ ਸਕਾਰਾਤਮਕ ਸੋਚ ਸਦਕਾ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਆਪਣਾ ਕੇ ਆਪਣੀ ਆਰਥਿਕ ਸਥਿਤੀ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਸਕਾਰਾਤਮਕ ਅਤੇ ਸਫ਼ਲ ਅਗਾਂਹਵਧੂ ਕਿਸਾਨ ਹਨ ਬੀਬੀ ਰਜਿੰਦਰ ਕੌਰ।

ਜਿਲਾ੍ਹ ਸੰਗਰੂਰ ਦੇ ਪਿੰਡ ਚੱਠਾ ਨਨਹੇੜਾ ਦੀ ਨਿਵਾਸੀ ਰਜਿੰਦਰ ਕੌਰ ਸ਼ਰੀਰਕ ਤੌਰ 'ਤੇ ਅਪਾਹਜ ਹੋਣ ਦੇ ਬਾਵਜੂਦ ਅਪਣੀ 2। 5 ਏਕੜ ਜ਼ਮੀਨ ਤੇ ਆਪਣੇ ਪਤੀ ਨਾਲ ਮਿਲ ਕੇ ਬਹੁਤ ਹੀ ਉਤਸ਼ਾਹਪੂਰਵਕ ਅਤੇ ਸਕਾਰਾਤਮਕ ਸੋਚ ਨਾਲ ਕੰਮ ਕਰ ਰਹੀ ਹੈ। ਜ਼ਿਲ੍ਹੇ ਦੇ ਬਾਕੀ ਕਿਸਾਨਾਂ ਦੀ ਤਰਾਂ੍ਹ ਉਸ ਦੇ ਖੇਤਾਂ ਵਿੱਚ ਹੀ ਕਣਕ, ਝੋਨੇ ਅਤੇ ਸਰੋਂ ਵਰਗੀਆਂ ਫ਼ਸਲਾਂ ਦੀ ਖੇਤੀ ਕੀਤੀ ਜਾਂਦੀ ਹੈ।

ਅਗਾਂਹਵਧੂ ਬੀਬੀ ਕਿਸਾਨ ਰਜਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਨੈਬ ਸਿੰਘ ਨਾਲ ਮਿਲ ਕੇ ਖੇਤੀ ਅਧਿਕਾਰੀਆਂ ਦੀ ਸਲਾਹ ਲੈ ਕੇ ਸਿਫਾਰਿਸ਼ ਕੀਤੀਆਂ ਝੋਨੇ ਅਤੇ ਕਣਕ ਦੀਆਂ ਕਿਸਮਾਂ ਪੀ ਆਰ 126 ਅਤੇ ਐਚ ਡੀ 3086 ਲਾਉਂਦੀ ਹੈ ਅਤੇ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਦੀ ਹੈ। ਉਨਾਂ੍ਹ ਇਹ ਵੀ ਦੱਸਿਆ ਕਿ ਉਹ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾ ਕੇ ਜ਼ਮੀਨ ਵਿੱਚ ਹੀ ਵਅ ਕੇ ਉਸ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ।

ਸਾਲ 2015 ਵਿੱਚ ਰਜਿੰਦਰ ਕੌਰ ਵਲੋਂ ਡਿਟਰਜੈਂਟ ਪਾਊਡਰ, ਫਨਾਈਲ ਅਤੇ ਡਿਸ਼ ਵਾਸ਼ ਬਚਾਉਣ ਸੰਬੰਧੀ ਟ੍ਰੇਨਿੰਗ ਕੇ ਵੀ ਕੇ ਖੇੜੀ ਤੋਂ ਹਾਸਿਲ ਕੀਤੀ ਅਤੇ ਪਿੰਡ ਦੀਆਂ ਹੋਰ ਕਿਸਾਨ ਬੀਬੀਆਂ ਨਾਲ ਜੁੜ ਕੇ ਸਾਲ 2016 ਦੌਰਾਨ ਕਿਰਤ ਸੈਲਫ ਹੈਲਪ ਗਰੁੱਪ ਪਿੰਡ ਚੱਠਾ ਨੰਨਹੇੜਾ ਬਲਾਕ ਸੁਨਾਮ ਦਾ ਨਿਰਮਾਣ ਕੀਤਾ ਅਤੇ ਇਸ ਨੂੰ ਅਜੀਵੀਕਾ ਮਿਸ਼ਨ ਅਧੀਨ ਰਜਿਸਟਰਡ ਕਰਵਾਇਆ ਅਤੇ ਵੱਖ ਵੱਖ ਖੇਤੀ ਮਾਹਿਰਾਂ/ਵਿਗਿਆਨੀਆਂ ਦੀ ਸਲਾਹ ਨਾਲ ਆਪਣੇ ਮੈਂਬਰਾਂ ਨਾਲ ਮਿਲ ਕੇ ਫ਼ਲ ਸ਼ਬਜੀਆਂ, ਅਨਾਜ ਅਤੇ ਦਾਲਾਂ ਦੀ ਪ੍ਰਰੋਸੈਸਿੰਗ ਸਮੇਤ ਮਸਾਲੇ ਬਣਾਉਣ ਦੀ ਵੀ ਟ੍ਰੇਨਿੰਗ ਪ੍ਰਰਾਪਤ ਕੀਤੀ।

ੂਬੀਬੀ ਕਿਸਾਨ ਰਜਿੰਦਰ ਕੌਰ ਨੂੰ ਸਾਲ 2016 ਵਿੱਚ ਪੀ ਏ ਯੂ ਲੁਧਿਆਣਾ ਵਿਖੇ ਲਾਏ ਗਏ ਰਾਜ ਪੱਧਰੀ ਮੇਲੇ ਵਿੱਚ ਕਿੱਤਾਕਾਰੀ ਕਿਸਾਨ ਬੀਬੀਆਂ ਦੀ ਸ਼੍ਰੇਣੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ।

ਇਸ ਤੋਂ ਇਲਾਵਾ ਇਹ ਗਰੁੱਪ 30 ਤੋਂ ਵੱਧ ਭੋਜਨ ਪਦਾਰਥ ਬਣਾ ਰਿਹਾ ਹੈ ਅਤੇ ਕੈਟਰਿੰਗ ਸਰਵਿਸ ਵੀ ਪ੍ਰਦਾਨ ਕਰ ਰਿਹਾ ਹੈ। ਅੱਜ ਦੇ ਸਮੇਂ ਵਿੱਚ ਇਨਾਂ੍ਹ ਵਲੋਂ ਹਰ ਤਰਾਂ ਦਾ ਅਚਾਰ, ਮਸਾਲੇ, ਐਲੋਵੇਰਾ ਜੈਲ, ਚਟਨੀਆਂ, ਸ਼ਹਿਦ ਅਤੇ ਹੋਰ ਕਈ ਖਾਧ ਪਦਾਰਥ ਮੈਂਬਰਾਂ ਦੀ ਮਦਦ ਨਾਲ ਹੱਥੀ ਤਿਆਰ ਕਰਦੇ ਹਨ।

ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਰਤ ਸੈਲਫ ਹੈਲਪ ਗਰੁੱਪ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਵਿਭਾਗ ਵਲੋਂ ਲਾਏ ਜਾਂਦੇ ਆਤਮਾ ਕਿਸਾਨ ਬਜ਼ਾਰ ਵਿੱਚ ਵੀ ਭਾਗ ਲੈਂਦਾ ਰਿਹਾ ਹੈ।