ਅਸ਼ਵਨੀ ਸੋਢੀ, ਮਾਲੇਰਕੋਟਲਾ

ਪੰਜਾਬ ਸਰਕਾਰ ਨੇ ਮਾਲ ਪਟਵਾਰੀ ਦੀਆਂ ਅਸਾਮੀਆਂ ਦਾ ਪੁਨਰਗਠਨ ਕਰਦੇ ਹੋਏ ਪਟਵਾਰੀਆਂ ਦੀਆਂ ਪੰਜਾਬ ਵਿਚ ਅਸਾਮੀਆਂ ਦੀ ਗਿਣਤੀ 4716 ਤੋਂ 3660 ਕਰ ਦਿੱਤੀ ਸੀ । ਜਿਸ ਨਾਲ ਲਗਪਗ 1056 ਪਟਵਾਰੀ ਦੀਆਂ ਪੋਸਟਾਂ ਖਤਮ ਹੋ ਗਈਆਂ ਸਨ ਦੇ ਨੋਟੀਫਿਕੇਸ਼ਨ ਨੂੰ ਖਾਰਜ ਕਰਨ ਅਤੇ ਹੋਰ ਮੰਗਾਂ ਸਬੰਧੀ ਜ਼ਿਲਾ ਸੰਗਰੂਰ/ਮਾਲੇਰਕੋਟਲਾ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਅਮਰਗੜ ਦੇ ਵਿਧਾਇਕ ਪੋ੍ਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮੰਗ ਪੱਤਰ ਸੋਪਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਜ਼ਿਲਾ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਮੰਗ ਪੱਤਰ ਵਿਚ ਮੁੱਖ ਮੰਗ 1056 ਪਟਵਾਰੀਆਂ ਦੀਆਂ ਪੋਸਟਾਂ ਨੂੰ ਖਤਮ ਕਰਨ ਵਾਲੀ ਨੋਟੀਫਿਕੇਸ਼ਨ ਨੂੰ ਖਾਰਜ ਕਰਨ ਤੋਂ ਇਲਾਵਾ ਹੋਰ ਮੰਗਾਂ ਜਿਵੇਂ 1227 ਪਟਵਾਰੀਆਂ ਦੇ ਪਰਖ ਕਾਲ ਨੂੰ 3 ਸਾਲ ਤੋਂ 2 ਕਰਨ, 1996 ਤੋਂ ਬਾਅਦ ਦੇ ਸੀਨੀਅਰ ਜੂਨੀਅਰ ਸਕੇਲ ਦੇ ਫਰਕ ਨੂੰ ਖਤਮ ਕਰਨ, ਪਟਵਾਰੀਆਂ ਨੂੰ ਬਾਇਮੈਟਰਿਕ ਦਾ ਖਰਚ ਅਤੇ ਪ੍ਰਤੀ ਮਹੀਨਾ ਵਾਈਫਾਈ ਦਾ ਖਰਚ ਮੁਹੱਇਆ ਕਰਾਉਣ, ਬਸਤਾ ਭੱਤਾ ਤੇ ਸਟੇਸ਼ਨਰੀ ਭੱਤਾ ਵਧਾਉਣ ਆਦਿ ਮੰਗਾਂ ਸ਼ਾਮਿਲ ਸਨ। ਵਿਧਾਇਕ ਪੋ੍ਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਜਥੇਬੰਦੀ ਨੂੰ ਵਿਸਵਾਸ ਦਿਵਾਉਦਿਆਂ ਕਿਹਾ ਕਿ ਉਹਨਾਂ ਦਾ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਤਹਿਸੀਲ ਮਾਲੇਰਕੋਟਲਾ ਦੇ ਪ੍ਰਧਾਨ ਹਰਿੰਦਰਜੀਤ ਸਿੰਘ,ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ , ਖਜਾਨਚੀ ਪਰਮਜੀਤ ਸਿੰਘ ਨਾਰੀਕੇ ,ਤਹਿਸੀਲ ਅਹਿਮਦਗੜ ਦੇ ਪ੍ਰਧਾਨ ਜਗਦੀਪ ਸਿੰਘ, ਮੀਤ ਪ੍ਰਧਾਨ ਵਿਨਾਕਸ਼ੀ ਜੋਸ਼ੀ,ਮੀਤ ਪ੍ਰਧਾਨ ਮਨਦੀਪ ਕੌਰ, ਪ੍ਰਰੈਸ ਸਕੱਤਰ/ਪ੍ਰਚਾਰ ਸਕੱਤਰ ਹਰਵੀਰ ਸਿੰਘ ਸਰਵਾਰੇ, ਜਿਲਾ ਮੈੰਬਰ ਦੁਸ਼ਯੰਤ ਸਿੰਘ ਰਾਕਾ , ਕਰਮਜੀਤ ਸਿੰਘ , ਚਮਕੌਰ ਸਿੰਘ , ਮਲਕੀਤ ਸਿੰਘ , ਅਮਨਦੀਪ ਸਿੰਘ ਆਦਿਕ ਹਾਜ਼ਰ ਸਨ।