ਪੰਜਾਬੀ ਜਾਗਰਣ ਟੀਮ, ਮਾਲੇਰਕੋਟਲਾ : ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ 'ਚ ਸਾਰੇ ਮਹਿਕਮਿਆਂ ਦੇ ਵੱਡੇ ਅਫਸਰ ਤਾਇਨਾਤ ਕੀਤੇ ਜਾ ਰਹੇ ਪਰ ਉਨ੍ਹਾਂ ਲਈ ਦਫਤਰਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਸੀ।

ਜ਼ਿਲ੍ਹਾ ਮਾਲੇਰਕੋਟਲਾ ਵਿਖੇ ਐੱਸਐੱਸਪੀ ਦਫਤਰ ਤਾਂ ਜ਼ਿਲ੍ਹਾ ਬਨਣ ਸਾਰ ਹੀ ਚਾਲੂ ਹੋ ਗਿਆ ਸੀ ਪਰ ਹੁਣ ਕੰਵਰਦੀਪ ਕੌਰ ਆਈਪੀਐੱਸ ਐੱਸਐੱਸਪੀ ਮਾਲੇਰਕੋਟਲਾ ਨੇ ਬਹੁਤ ਜਲਦੀ ਹੀ ਆਪਣੀਆਂ ਕੋਸ਼ਿਸਾਂ ਕਰਕੇ ਸੀਆਈਏ ਸਟਾਫ ਦਾ ਦਫਤਰ ਵੀ ਜ਼ਿਲ੍ਹਾ ਮਾਲੇਰਕੋਟਲਾ ਦੇ ਲਾਗਲੇ ਪਿੰਡ ਮਾਹੋਰਾਣਾ ਵਿਖੇ ਸਥਾਪਿਤ ਕਰ ਦਿੱਤਾ ਹੈ।

ਨੀਂਹ ਪੱਥਰ ਰੱਖਣ ਤੋਂ ਪਹਿਲਾਂ ਬਾਬਾ ਜੀ ਨੇ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ। ਸੀਆਈਏ ਸਟਾਫ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਐੱਸਐੱਸਪੀ ਮਾਲੇਰਕੋਟਲਾ ਨੇ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਲਾਕਾ ਵਾਸੀਆਂ ਨੂੰ ਕਿਹਾ ਉਹ ਨਸ਼ਾ ਸਮਗਲਰਾਂ ਨੂੰ ਫੜਾਉਣ 'ਚ ਪੁਲਿਸ ਦੀ ਮਦਦ ਕਰਨ।

ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਸਮੇਂ ਐੱਸਐੱਸਪੀ ਕੰਵਰਦੀਪ ਕੌਰ ਤੋਂ ਇਲਾਵਾ ਐੱਸਪੀ ਡੀ ਹਰਮੀਤ ਸਿੰਘ ਹੁੰਦਲ, ਐੱਸਪੀ ਐੱਚ ਹਰਬੰਤ ਕੌਰ, ਐੱਸਪੀ ਸਿਟੀ ਅਮਨਦੀਪ ਸਿੰਘ ਬਰਾੜ, ਡੀਐੱਸਪੀ ਰਣਜੀਤ ਸਿੰਘ, ਡੀਐੱਸਪੀ ਵਿਲੀਅਮ ਜੈਜ਼ੀ, ਡੀਐੱਸਪੀ ਦਵਿੰਦਰ ਸਿੰਘ ਸੰਧੂ, ਡੀਐੱਸਪੀ ਸੁਖਨਾਜ਼ ਸਿੰਘ ਅਮਰਗੜ੍ਹ ਡੀਐੱਸਪੀ ਐੱਚ ਮੋਹਿਤ ਅਗਰਵਾਲ, ਸੀਆਈਏ ਇੰਚਾਰਜ਼ ਦਲਵੀਰ ਸਿੰਘ, ਲਖਵਿੰਦਰ ਸਿੰਘ ਮੁਣਸ਼ੀ, ਗੁਰਜੰਟ ਸਿੰਘ ਮੰਨਵੀਂ, ਥਾਣੇਦਾਰ ਅਵਤਾਰ ਸਿੰਘ, ਜਗਜੀਵਨ ਸਿੰਘ ਮਾਹੋਰਾਣਾ, ਇਕਰਾਮ ਖਾਂ ਪਹਿਲਵਾਨ, ਕਰਮਜੀਤ ਸਿੰਘ ਬਨਭੌਰਾ, ਸੁਖਦੀਪ ਸਿੰਘ ਬਨਭੌਰਾ, ਕੁਲਵਿੰਦਰ ਸਿੰਘ ਬਨਭੌਰਾ, ਕੁਲਵੀਰ ਸਿੰਘ ਬਨਭੌਰਾ, ਜਹਿਦ ਪੀਰ, ਅਸ਼ੋਕ ਕੁਮਾਰ ਮਹਿਤਾ ਠੇਕੇਦਾਰ, ਹਰਜਿੰਦਰ ਸਿੰਘ ਕਾਂਝਲਾ ਠੇਕੇਦਾਰ ਤੇ ਹੋਰ ਇਲਾਕੇ ਦੇ ਪਤਵੰਤੇ ਹਾਜ਼ਰ ਸਨ।