ਸਰਾਜਦੀਨ ਦਿਓਲ, ਮਾਲੇਰਕੋਟਲਾ :

ਕੋਰੋਨਾ ਦੀ ਰੋਕਥਾਮ ਲਈ ਸਰਕਾਰ ਵੱਲੋਂ ਵੱਖ ਵੱਖ ਥਾਵਾਂ 'ਤੇ ਕੋਵਿਡ ਵੈਕਸੀਨ ਦਾ ਟੀਕਾ ਲਗਾਵਉਣ ਦੇ ਕੈਂਪ ਲਾਏ ਜਾਂਦੇ ਹਨ ਉੱਥੇ ਕਈ ਸੰਸਥਾਵਾ ਵੀ ਕੋਵਿਡ ਦੇ ਕੈਂਪ ਲਗਾ ਕੇ ਲੋਕ ਭਲਾਈ ਦੇ ਕੰਮ ਕਰਨ 'ਚ ਅਹਿਮ ਰੋਲ ਅਦਾ ਕਰਦੀਆਂ ਹਨ। ਇਸੇ ਕੜੀ ਤਹਿਤ ਅੱਜ ਡਾ. ਬਲਜਿੰਦਰ ਸ਼ਿੰਘ ਚੱਕ ਦੀ ਅਗਵਾਈ 'ਚ ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਮਾਲੇਰਕੋਟਲਾ ਅਤੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਦੇ ਸਹਿਯੋਗ ਨਾਲ ਡਾ. ਬਲਜਿੰਦਰ ਸਿੰਘ ਚੱਕ ਦੇ ਕਲੀਨਿਕ ਦੇ ਨੇੜੇ ਕਮਲ ਸਿਨੇਮਾ ਰੋਡ ਤੇ ਕੋਵਿਡ ਵੈਕਸ਼ੀਨ ਦਾ ਫ਼ਰੀ ਕੈਂਪ ਲਾਇਆ ਗਿਆ। ਜਿਸ 'ਚ 18 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕੋਵਾਸੀਲਡ ਦੀ ਪਹਿਲੀ ਅਤੇ ਦੂਜੀ ਡੋਜ਼ ਲਗਵਾਈ ਗਈ। 100 ਦੇ ਕਰੀਬ ਲੋਕਾਂ ਦੇ ਵੈਕਸ਼ੀਨ ਦੇ ਟੀਕੇ ਲਾਏ ਗਏ। ਡਾ. ਬਲਜਿੰਦਰ ਸਿੰਘ ਚੱਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੈਕਸੀਨ ਦਾ ਟੀਕਾ ਹਰ ਇੱਕ ਵਿਅਕਤੀ ਨੂੰ ਲਾਉਣਾ ਚਾਹੀਦਾ ਹੈ ਤਾਂ ਕਿ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ ਲੋਕਾਂ ਨੂੰ ਕਿਸੇ ਗਲਤ ਅਨਸਰਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਬੇ ਿਝਜਕ ਹੋ ਕੇ ਟੀਕਾ ਲਗਵਾਉਣਾ ਚਾਹੀਦਾ ਹੈ। ਇਸ ਸਮੇਂ ਧੂਰੀ ਕੋਰ ਕਮੇਟੀ ਤੋਂ ਇਲਾਵਾ ਡਾ. ਬਲਜਿੰਦਰ, ਡਾ. ਰਾਜਵੰਤ ਸਿੰਘ ਝੁਨੇਰ ਡਾ. ਜੀ. ਕੇ. ਖੁੱਲਰ, ਡਾ. ਇਮਤਿਆਜ਼, ਡਾ. ਅਮਨ, ਡਾ. ਅਵਤਾਰ ਸਿੰਘ, ਡਾ. ਵਸ਼ੀਮ, ਡਾ. ਮੁਹੰਮਦ ਉਸਮਾਨ ਅਤੇ ਹਰਨਾਮ ਕੌਰ ਸਟਾਫ਼ ਨਰਸ. ਕੁਲਵਿੰਦਰ ਕੌਰ ਆਸ਼ਾ ਵਰਕਰ, ਰਸ਼ੀਦਾਂ ਆਸਾ ਵਰਕਰ, ਸੋਨੀਆ ਬਾਂਸਲ ਕੰਪਿਊਟਰ ਉਪਰੇਟਰ ਟੀਚਰ ਵੀ ਹਾਜ਼ਰ ਸਨ।