ਮਨਜੀਤ ਸਿੰਘ ਲੇਲ, ਅਹਿਮਦਗੜ੍ਹ

ਸ਼ਹਿਰ ਵਿਚੋਂ ਰੇਲਵੇ ਲਾਈਨ ਲੰਘਣ ਕਾਰਨ ਪਿਛਲੇ ਕਈ ਦਹਾਕਿਆਂ ਤੋਂ ਇਲਾਕੇ ਦੇ ਲੋਕ ਜ਼ਿਆਦਾਤਰ ਫਾਟਕ ਬੰਦ ਰਹਿਣ ਕਾਰਨ ਵੱਡੀ ਸਮੱਸਿਆ ਨਾਲ ਜੂਝ ਰਹੇ ਸਨ। ਹਲਕਾ ਅਮਰਗੜ੍ਹ ਦੇ ਪਹਿਲੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ ਕਾਰਜਕਾਲ ਦੌਰਾਨ ਰੇਲਵੇ ਲਾਈਨ ਉੱਪਰ ਅੰਡਰ ਅਤੇ ਓਵਰਬਿ੍ਜ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ 2022 ਫਰਵਰੀ ਵਿਧਾਨ ਸਭਾ ਚੋਣਾਂ ਤੱਕ ਪੁਲ ਦਾ ਕੰਮ ਲਗਪਗ ਪੂਰਾ ਹੋ ਚੁੱਕਿਆ ਸੀ। ਵਿਧਾਨ ਸਭਾ ਚੋਣਾਂ ਉਪਰੰਤ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਨਵੇਂ ਚੁਣੇ ਗਏ ਵਿਧਾਇਕ ਪੋ੍. ਜਸਵੰਤ ਸਿੰਘ ਗੱਜਣਮਾਜਰਾ ਨੇ ਰਹਿੰਦਾ ਬਾਕੀ ਕੰਮ ਪੂਰਾ ਕਰਵਾ ਕੇ ਉਹ ਨੂੰ ਕਰੀਬ ਅੱਜ ਤੋਂ 3 ਮਹੀਨੇ ਪਹਿਲਾਂ ਲੋਕਾਂ ਦੇ ਸਪੁਰਦ ਕਰ ਕੇ ਚਾਲੂ ਕਰਵਾ ਦਿੱਤਾ ਸੀ। ਧੂਰਕੋਟ ਚੌਕ ਵਿਖੇ ਉਸ ਸਮੇਂ ਡਾਈਵਰਸ਼ਨ ਦੇ ਬੋਰਡ ਲਗਾ ਕੇ ਪਿੰਡ ਖੇੜਾ ਅੰਦਰੋਂ ਬਾਈਪਾਸ ਕੱਿਢਆ ਗਿਆ ਸੀ ਤਾਂ ਕਿ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਪੁਲ ਚਾਲੂ ਹੋਣ ਤੋਂ ਕਈ ਮਹੀਨੇ ਬਾਅਦ ਵੀ ਇਹ ਡਾਈਵਰਸ਼ਨ ਦੇ ਬੋਰਡ ਧੂਰਕੋਟ ਚੌਕ ਵਿਖੇ ਉਸੇ ਤਰ੍ਹਾਂ ਲੱਗੇ ਹੋਏ ਹਨ ਜਿਸ ਕਾਰਨ ਬਾਹਰੋਂ ਆ ਰਹੇ ਲੋਕ ਇਸ ਡਵੀਜ਼ਨ ਤੋਂ ਮੁੜ ਕੇ ਪਿੰਡ ਖੇੜਾ ਵਿੱਚ ਚਲੇ ਜਾਂਦੇ ਹਨ ਜੋ ਬਾਈਪਾਸ ਖੇਤਾਂ ਵਿਚ ਹੁੰਦਾ ਹੋਇਆ ਜਾਂਦਾ ਹੈ ਰਾਤ ਨੂੰ ਕਿਸੇ ਵੀ ਰਾਹਗੀਰ ਦੀ ਉਸ ਬਾਈਪਾਸ ਉਪਰ ਲੁੱਟਖੋਹ ਜਾਂ ਜਾਨਲੇਵਾ ਹਮਲਾ ਵੀ ਹੋ ਸਕਦਾ ਹੈ। ਇਸ ਸੰਬੰਧੀ ਪੁਲ ਬਣਾਉਣ ਵਾਲੇ ਕੰਪਨੀ ਦੇ ਕਰਮਚਾਰੀਆਂ ਤੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਬੋਰਡ ਚੁੱਕਵਾ ਦਿੱਤੇ ਹਨ ਇਹ ਬੋਰਡ ਪੀਡਬਲਯੂਡੀ ਵੱਲੋਂ ਚੁੱਕੇ ਜਾਣੇ ਹਨ।