ਕਰਮਜੀਤ ਸਿੰਘ ਸਾਗਰ, ਧਨੌਲਾ : ਪੰਜਾਬ ਵਾਸੀਆ ਲਈ ਮਾਣ ਵਾਲੀ ਗੱਲ ਹੈ, ਕਿ ਝੂਠੇ ਚੁਟਕਲਿਆਂ ਤੇ ਝੂਠ ਦੀ ਪੰਡ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਇਸ ਦੀ ਬੀ ਟੀਮ ਆਮ ਆਦਮੀ ਪਾਰਟੀ ਦਾ ਨਾਮ ਝੂਠ ਬੋਲਣ ਦੀ ਮੁਹਾਰਤ ਕਾਰਨ ਗਿਨੀਜ ਬੁੱਕ 'ਚ ਦਰਜ ਹੋਣਾ ਚਾਹੀਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਬਰਨਾਲਾ ਦੇ ਆਗੂ ਮੱਖਣ ਸਿੰਘ ਧਨੌਲਾ ਨੇ ਪ੍ਰਰੈਸ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਿਵਾਏ ਅਕਾਲੀ ਦਲ ਨੂੰ ਭੰਡਣ ਦੇ ਹੋਰ ਇਕ ਵੀ ਪ੍ਰਰਾਪਤੀ ਦੱਸਣ। ਹਰ ਸਮੇਂ ਆਪਣੀਆਂ ਕਮੀਆਂ 'ਤੇ ਪਰਦਾ ਪਾਉਣ ਲਈ ਅਕਾਲੀ ਦਲ ਨੂੰ ਦੋਸ਼ੀ ਦੱਸਣ ਵਾਲੀਆ ਦੋਵੇਂ ਪਾਰਟੀਆਂ ਦਾ ਭਾਂਡਾ ਉਸ ਵੇਲੇ ਚਕਨਾਚੂਰ ਹੋ ਗਿਆ, ਜਦੋਂ ਅਕਾਲੀ ਦਲ ਨੇ ਪਾਰਲੀਮੈਂਟ 'ਚ ਕਿਸਾਨਾਂ ਦੇ ਹੱਕ 'ਚ ਬਿੱਲ ਦੇ ਵਿਰੁੱਧ ਵੋਟ ਵੀ ਨਹੀਂ ਪਾਈ ਤੇ ਦੂਜਾ ਵੱਡਾ ਫ਼ੈਸਲਾ ਕਿਸਾਨੀ ਨੂੰ ਬਚਾਉਣ ਲਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਵਜੋਂ ਪੰਜਾਬ ਦੀ ਤੇ ਕਿਸਾਨਾਂ ਧੀ ਹੋਣ ਦਾ ਫ਼ਰਜ਼ ਅਦਾ ਕਰਦਿਆਂ ਅਕਾਲੀ ਇਤਿਹਾਸ ਦੁਹਰਾ ਕੇਂਦਰ ਦੀ ਵਜ਼ੀਰੀ ਨੂੰ ਠੋਕਰ ਮਾਰ ਦਿੱਤੀ। ਜਿੱਥੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਪੰਜਾਬੀਆਂ ਨੇ ਇਸ ਫ਼ੈਸਲੇ ਨੂੰ ਜੁਅਰਤ ਵਾਲਾ ਫ਼ੈਸਲਾ ਦੱਸਿਆ ਉੱਥੇ ਆਪ ਤੇ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਕਿ ਝੂਠ ਛੱਡ ਕੇ ਅਕਾਲੀ ਦਲ ਵਾਂਗ ਪਾਣੀਆਂ ਤੇ ਪੰਜਾਬੀ ਭਾਸ਼ਾ ਤੇ ਹੋਰ ਪੰਜਾਬ ਦੇ ਮਸਲਿਆਂ ਲਈ ਅਪਣਾ ਸਟੈਂਡ ਸਪੱਸ਼ਟ ਕਰ ਕੇ ਕਿਸਾਨਾਂ ਤੇ ਪੰਜਾਬੀਆਂ ਨਾਲ ਸੰਘਰਸ਼ ਕਰਨ ਲਈ ਸੜਕਾਂ 'ਤੇ ਆਉਣ ਦਾ ਸਾਹਸ ਕਰਨ। ਉਨ੍ਹਾਂ ਦੱਸਿਆ ਕਿ ਝੂਠੀ ਹਮਦਰਦੀ ਤੇ ਮਗਰਮੱਛ ਦੇ ਹੰਝੂ ਵਹਾਉਣਾ ਛੱਡ ਦੇਣ, ਕਿਉਂਕਿ ਲੋਕ ਹੁਣ ਸਿਆਣੇ ਹੋ ਗਏ ਹਨ । ਸ਼੍ਰੋਅਦ