ਮੁਕੇਸ਼ ਸਿੰਗਲਾ, ਭਵਾਨੀਗੜ੍ਹ :

ਵਾਟਰ ਵਰਕਸ ਪਿੰਡ ਬਾਲਦ ਕਲਾਂ ਵਿਖੇ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿਸਟਰਡ ਪੰਜਾਬ ਦੇ ਸੱਦੇ ਤੇ ਬਰਾਂਚ 2 ਸੰਗਰੂਰ ਵੱਲੋਂ ਮੁਲਾਜ਼ਮ ਵਿਰੋਧੀ ਪੰਜਾਬ ਦੇ ਕਰਮਚਾਰੀਆਂ ਦੇ ਪੇ ਸਕੇਲ ਨੂੰ ਕੇਂਦਰੀ ਪੈਟਰਨ ਨਾਲ ਲਿੰਕ ਕਰਨ ਅਤੇ ਜਾਰੀ ਕੀਤੇ ਪੱਤਰ ਨੂੰ ਸਾੜ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਬ੍ਾਂਚ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਝਨੇੜੀ, ਸੁਰਿੰਦਰ ਸਿੰਘ ਕਾਕੜਾ , ਮੁਖਤਿਆਰ ਸਿੰਘ ਮਾਝੀ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਬਿਲਕੁਲ ਕੇਂਦਰ ਵਿੱਚ 1991 ਸਮੇਂ ਰਾਓ ਅਤੇ ਮਨਮੋਹਨ ਜੋੜੀ ਤੇ ਸਹਿਯੋਗੀਆਂ ਦੀ ਸਰਕਾਰ ਵੱਲੋਂ ਕੀਤੇ ਸਾਮਰਾਜੀਆਂ ਨਾਲ ਅਖੌਤੀ ਸੁਧਾਰਵਾਦੀ ਨੀਤੀਆਂ ਦੇ ਸਮਝੌਤਿਆਂ ਨੂੰ ਪੂਰੀ ਸ਼ਿੱਦਤ ਨਾਲ ਲਾਗੂ ਕਰਕੇ ਮੁਲਾਜ਼ਮਾਂ ਲਈ ਨਿੱਤ ਨਵੇਂ ਮਾਰੂ ਪੱਤਰ ਜਾਰੀ ਕਰ ਰਹੀ ਹੈ। ਸਰਕਾਰ ਵੱਲੋਂ ਇਸ ਕੜੀ ਵਿੱਚ ਹੀ ਪੇ ਕਮਿਸ਼ਨ ਊਠ ਦਾ ਬੁੱਲ੍ਹ ਬਣਾ ਦਿੱਤਾ ਗਿਆ ਹੈ, ਡੀ ਏ ਦਾ ਬਕਾਇਆ ਠੰਢੇ ਬਸਤੇ ਚ ਪਿਆ ਹੈ ਅਤੇ ਕੱਚੇ ਕਾਮੇ ਪੱਕੇ ਕਰਨ ਦੀ ਬਜਾਏ ਛਾਂਟੀ ਕੀਤੇ ਜਾ ਰਹੇ ਹਨ ਅਤੇ 200 ਰੁਪਏ ਜੇਜੀਆ ਟੈਕਸ ਵਸੂਲਿਆ ਜਾ ਰਿਹਾ ਹੈ ਅਤੇ 50 ਫ਼ੀਸਦੀ ਮੋਬਾਈਲ ਭੱਤਾ ਕੱਟ ਲਿਆ ਹੈ, ਜਦਕਿ ਮੰਤਰੀ ਸੰਤਰੀ ਵਿਧਾਇਕਾਂ ਚੇਅਰਮੈਨ ਸਕੱਤਰ ਨਿੱਜੀ ਸਕੱਤਰ ਰਿਟਾਇਰਡ ਅਧਿਕਾਰੀ ਸਰਕਾਰੀ ਖ਼ਜ਼ਾਨੇ ਦਾ ਖੂਬ ਆਨੰਦ ਮਾਣ ਰਹੇ ਹਨ।ਇਸ ਲਈ ਸਰਕਾਰਾਂ ਲੋਕ ਵਿਰੋਧੀ ਨੀਤੀਆਂ 'ਤੇ ਉੱਤਰ ਆਈਆਂ ਹਨ ।

ਇਸ ਮੌਕੇ ਰਾਮ ਪੁਕਾਰ ਪਿ੍ਰਤਪਾਲ ਹਰਭਜਨ ਸਿੰਘ ਗੁਰਜੰਟ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮ ਵਿਰੋਧੀ ਫੈਸਲੇ ਲੈਣੇ ਬੰਦ ਕਰੇ ਨਹੀਂ ਮੁਲਾਜ਼ਮ ਵਰਗ ਸਾਂਝੇ ਮੰਚ ਦੇ ਤਿੱਖੇ ਸੰਘਰਸ਼ ਦੇ ਪਿੜ ਵਿੱਚ ਉੱਤਰਨ ਲਈ ਮਜ਼ਬੂਰ ਹੋਵੇਗਾ।