ਸ਼ੰਭੂ ਗੋਇਲ, ਲਹਿਰਾਗਾਗਾ : ਸਿੱਖਿਆ ਵਿਭਾਗ ਵੱਲੋਂ ਬਲਾਕ ਪੱਧਰ ਦੇ ਅਧਿਆਪਕ ਪਰਵ ਕਰਵਾਏ ਗਏ, ਜਿਸ 'ਚ ਬਲਾਕ ਲਹਿਰਾ ਤੋਂ ਡਾ. ਮਨਪ੍ਰਰੀਤ ਨੇ ਗਣਿਤ ਵਿਸ਼ੇ 'ਚ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਮਨਪ੍ਰਰੀਤ ਨੇ ਦਸਵੀਂ ਜਮਾਤ ਦੇ ਗਣਿਤ ਦੇ ਇਕ ਵਿਸ਼ੇ ਅੰਕ ਗਣਿਤਕ ਲੜੀਆਂ ਦੇ ਇਕ ਫਾਰਮੂਲੇ ਨੂੰ ਰੋਜ਼ਾਨਾ ਜੀਵਨ 'ਚ ਵਰਤਣ ਲਈ ਇਕ ਨਵਾਂ ਐਪ ਕੈਲਕੂਲੇਟਰ ਬਣਾਇਆ ਹੈ। ਪ੍ਰਸਿੱਧ ਸਨਅਤਕਾਰ ਤੇ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ ਨੇ ਮਨਪ੍ਰਰੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਸਿੱਖਿਆ ਵਿਭਾਗ ਵੱਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਅਜਿਹੇ ਮੁਕਾਬਲਿਆਂ ਰਾਹੀਂ ਅਧਿਆਪਕਾਂ ਦੇ ਗਿਆਨ 'ਚ ਵਾਧਾ ਹੁੰਦਾ ਹੈ ਤੇ ਅੱਗੇ ਕੰਮ ਕਰਨ ਲਈ ਹੌਂਸਲਾ ਬਰਕਰਾਰ ਰਹਿੰਦਾ ਹੈ। ਗਣਿਤ ਵਿਸ਼ੇ ਦੇ ਨਿਰਣਾਇਕ ਮੰਡਲ 'ਚ ਮਿਸ ਦਿਲਦੀਪ ਕੌਰ ਬੀਐੱਨਓ ਲਹਿਰਾਗਾਗਾ, ਜਗਦੀਸ਼ ਸਿੰਘ ਪਿੰ੍ਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗਤਪੁਰਾ, ਮੀਨੂੰ ਰਾਣੀ ਮੈਥ ਲੈਕਚਰਾਰ, ਸੰਦੀਪ ਕੁਮਾਰ ਬੀਐੱਮ ਲਹਿਰਾਗਾਗਾ ਸ਼ਾਮਲ ਸਨ।