ਦਰਸ਼ਨ ਸਿੰਘ ਚੌਹਾਨ, ਸੁਨਾਮ : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਸੁਨਾਮ ਦੀ ਅਰੋੜਾ ਕਲੋਨੀ ਵਿੱਚ ਸ਼ਨਿਚਰਵਾਰ ਨੂੰ ਕਲੋਨੀ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਤਿਰੰਗਾ ਝੰਡੇ ਲਾਏ ਗਏ । ਇਸ ਮੌਕੇ ਪ੍ਰਧਾਨ ਸੁਰਿੰਦਰ ਗਰਗ, ਸੈਕਟਰੀ ਰਾਜਨ ਸਿੰਗਲਾ ਤੇ ਖਜ਼ਾਨਚੀ ਹਿਟਲਰ ਗਰਗ ਨੇ ਦੱਸਿਆ ਆਜ਼ਾਦੀ ਦਿਵਸ ਦੇ ਮੌਕੇ ਅਰੋੜਾ ਕਲੋਨੀ ਵਿਖੇ ਹਰ ਘਰ ਦੇ ਵਿਚ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਉਨਾਂ੍ਹ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਾਡੇ ਮਹਾਨ ਸੂਰਬੀਰਾਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਫਾਂਸੀਆਂ ਦੇ ਰੱਸੇ ਚੁੰਮੇ ਲੇਕਿਨ ਕੁੱਝ ਇੱਕ ਦੇਸ਼ ਵਿਰੋਧੀ ਤਾਕਤਾਂ ਏਜੰਸੀਆਂ ਦੇ ਹੱਥਾਂ ਵਿੱਚ ਖੇਡਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲਾਉਣ ਲਈ ਕੋਝੇ ਯਤਨ ਕਰ ਰਹੀਆਂ ਹਨ। ਇਸ ਮੌਕੇ ਗੋਪਾਲ ਗੋਇਲ ,ਖੁਸ਼ਵਿੰਦਰ ਗਰਗ ,ਰਾਮਲਾਲ ਤਾਇਲ ,ਹਰੀਸ਼ ਕੁਮਾਰ ,ਰਜੇਸ਼ ਗਰਗ, ਨਵਦੀਪ ਗੁਪਤਾ ਆਦਿ ਮੌਜੂਦ ਸਨ।