ਰਾਜ਼ੇਸ਼ ਬਾਂਸਲ, ਸੁਨਾਮ ਊਧਮ ਸਿੰਘ ਵਾਲਾ : ਸਥਾਨਕ ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਵਿਖੇ ਪਿਛਲੇ ਛੇ ਦਿਨਾਂ ਤੋਂ ਚੱਲ ਰਹੇ ਸਮਰ ਕੈਂਪ ਦਾ ਅੰਤਿਮ ਦਿਨ ਪਿਤਾ ਦਿਨ ਦੇ ਤੌਰ 'ਤੇ ਸਮਰਪਿਤ ਕੀਤਾ ਗਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਜੋਤੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਪਿਤਾ ਬੱਚਿਆਂ ਲਈ ਆਦਰਸ਼ ਹੁੰਦੇ ਹਨ ਅਤੇ ਉਹ ਆਪਣਾ ਸਾਰਾ ਜੀਵਨ ਆਪਣੀਆਂ ਜ਼ਰੂਰਤਾਂ ਤੇ ਸੁਖ-ਸਹੂਲਤ ਨੂੰ ਨਜ਼ਰ ਅੰਦਾਜ਼ ਕਰਕੇ ਬੱਚਿਆਂ ਦੀ ਖੁਸ਼ੀ ਲਈ ਸਮਰਪਿਤ ਕਰ ਦਿੰਦੇ ਹਨ। ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣਾ ਸਾਡਾ ਕਰਤੱਵ ਹੈ ਅਤੇ ਇਸ ਉਦੇਸ਼ ਨਾਲ ਪੂਰੇ ਵਿਸ਼ਵ ਵਿਚ ਪਿਤਾ ਦਿਨ ਮਨਾਇਆ ਜਾਂਦਾ ਹੈ ਤਾਂ ਕਿ ਸਾਰੇ ਲੋਕ ਇਸ ਦਿਨ ਆਪਣੇ ਪਿਤਾ ਨੂੰ ਵਿਸ਼ੇਸ਼ ਮਹਿਸੂਸ ਕਰਵਾ ਸਕਣ। ਇਸ ਮੌਕੇ ਸਕੂਲ ਅਧਿਆਪਕਾਵਾਂ ਪ੍ਰਰੀਤੀ ਸ਼ਰਮਾ, ਕੁਲਵਿੰਦਰ ਕੌਰ, ਮਨਪ੍ਰਰੀਤ ਸ਼ਰਮਾ, ਨੀਲਮ, ਰੁਪਿੰਦਰ ਕੌਰ, ਰੀਤਾ ਸ਼ਰਮਾ, ਗੁਰਪ੍ਰਰੀਤ ਕੌਰ, ਮੰਜੂ ਥਿੰਦ ਸਹਿਤ ਹੋਰ ਸਟਾਫ ਨੇ ਪੂਰਾ ਯੋਗਦਾਨ ਦਿੱਤਾ।