ਕਰਮਜੀਤ ਸਿੰਘ ਸਾਗਰ, ਧਨੌਲਾ : ਮੰਡੀ ਧਨੌਲਾ ਵਾਸੀ ਇਕ ਔਰਤ ਨੇ ਘਰ 'ਚ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਥਾਣਾ ਧਨੌਲਾ ਦੇ ਥਾਣੇਦਾਰ ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰ ਕੌਰ ਪਤਨੀ ਤੇਜਿੰਦਰਪਾਲ ਸਿੰਘ ਵਾਸੀ ਧਨੌਲਾ ਨੇ ਲੰਘੀ ਰਾਤ ਪਰਿਵਾਰਕ ਮੈਂਬਰਾਂ ਗ਼ੈਰ ਹਾਜ਼ਰੀ 'ਚ ਘਰ 'ਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮਿ੍ਤਕਾ ਦੇ ਭਰਾ ਗੁਰਪ੍ਰਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਿ੍ਤਕ ਦੇ ਪਤੀ ਤੇਜਿੰਦਰਪਾਲ ਸਿੰਘ ਖ਼ਿਲਾਫ਼ 306/34 ਆਈਪੀਸੀ ਤਹਿਤ ਕਰਵਾਈ ਕਰਦਿਆਂ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮਿ੍ਤਕ ਦਾ ਭਰਾ ਗੁਰਪ੍ਰਰੀਤ ਸਿੰਘ ਆਪਣੇ ਭੈਣ ਦੀ ਲਾਸ਼ ਆਪਣੇ ਪਿੰਡ ਲੈ ਗਿਆ।