ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬੀਕੇਯੂ ਏਕਤਾ ਸਿੱਧੂਪੁਰ ਦੇ ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮੰਗ-ਪੱਤਰ ਦਿੱਤਾ। ਜਾਣਕਾਰੀ ਦਿੰਦੇ ਹੋਏ ਬੀਕੇਯੂ ਏਕਤਾ ਸਿੱਧੂਪੁਰ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਰਥਿਕ ਤੰਗੀ ਤੇ ਸਮੇਂ ਦੀ ਘਾਟ ਕਾਰਨ ਪਰਾਲੀ ਨੂੰ ਕਿਸਾਨਾਂ ਵਲੋਂ ਖੇਤਾਂ 'ਚ ਵਾਹੁਣਾ ਇਸ ਸਮੇਂ ਸੰਭਵ ਨਹੀਂ ਹੈ। ਇਸ ਨੂੰ ਖੇਤਾਂ 'ਚ ਮਸਲਣ ਲਈ ਕਿਸਾਨਾਂ ਪਾਸ ਸਮਾਂ ਹੋਣਾ ਵੀ ਬਹਤੁ ਜ਼ਰੂਰੀ ਹੈ। ਸਰਕਾਰ ਨੂੰ ਕਿਸਾਨਾਂ ਦੀ ਆਰਥਿਕ ਮਦਦ ਲਈ ਘੱਟੋ-ਘੱਟ 200 ਰੁਪਏ ਪ੍ਰਤੀ ਕੁਇੰਟਲ ਜਾਂ 7 ਹਜ਼ਾਰ ਰੁਪਏ ਪ੍ਰਤੀ ਏਕੜ ਬੋਨਸ ਦੇਵੇ ਨਹੀਂ ਤਾਂ ਫਿਰ ਕਿਸਾਨ ਮਜ਼ਬੂਰੀ ਵੱਸ ਪਰਾਲੀ ਸਾੜਨਗੇ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੇ ਨਾਂ 'ਤੇ ਸਰਕਾਰ ਲੋਕਾਂ ਕੋਲੋਂ ਇਕੱਠੇ ਕੀਤੇ ਗਏ। ਗਊਸੈਂਸ ਨਾਲ ਇਨ੍ਹਾਂ ਦਾ ਯੋਗ ਪ੍ਰਬੰਧ ਕਰੇ। ਹੜ੍ਹ ਪੀੜ੍ਹਤ ਲੋਕਾਂ ਨੂੰ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਂਦਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰੇ ਤੇ ਜੋ ਕਣਕ ਦਾ ਭਾਅ ਸਰਕਾਰ ਨੇ ਦਿੱਤਾ ਹੈ, ਉਸ ਨੂੰ ਜਥੇਬੰਦੀ ਮੁੱਢ ਤੋਂ ਰੱਦ ਕਰਦੀ ਹੈ ਤੇ ਆਉਣ ਵਾਲੀ ਨਵੀਂ ਕਣਕ ਦੀ ਭਾਅ ਡਾ. ਸੁਆਮੀਨਾਥਨ ਦੀ ਸ਼ਿਫਾਰਸ਼ ਮੁਤਾਬਕ ਦਿੱਤਾ ਜਾਵੇ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲ ਮਾਜਰਾ, ਜ਼ਿਲ੍ਹਾ ਜਨਰਲ ਸਕੱਤਰ ਨਛੱਤਰ ਸਿੰਘ, ਜ਼ਿਲ੍ਹਾ ਪ੍ਰਰੈਸ ਸਕੱਤਰ ਅਵਤਾਰ ਸਿੰਘ ਸਿੱਧੁ, ਮੋਹਣ ਸਿੰਘ ਮੂੰਹ, ਗੁਰਪੀ੍ਤ ਸਿੰਘ, ਮਨਪ੍ਰਰੀਤ ਸਿੰਘ ਇਕਾਈ ਪ੍ਰਧਾਨ ਖੁੱਡੀ ਖੁਰਦ, ਬਲਾਕ ਪ੍ਰਧਾਨ ਸ਼ਹਿਣਾ ਗੁਰਦੇਵ ਸਿੰਘ, ਖ਼ਜ਼ਾਨਚੀ ਮਿੱਠੂ ਸਿੰਘ ਆਦਿ ਹੋਰ ਕਿਸਾਨ ਆਗੂ ਹਾਜ਼ਰ ਸਨ।