ਕਰਮਜੀਤ ਸਿੰਘ ਸਾਗਰ, ਧਨੌਲਾ : ਪੰਜਾਬ ਪਬਲਿਕ ਸਕੂਲ ਦੇ ਹੋਣਹਾਰ ਬੱਚਿਆਂ ਨੇ ਫਾਰਚੂਨ ਪਬਲਿਕ ਸਕੂਲ ਸੰਗਰੂਰ ਵਿਖੇ ਹੋਏ ਸਾਇੰਸ ਮੇਲੇ 'ਚ ਹਿੱਸਾ ਲਿਆ। ਇਸ ਸਾਇੰਸ ਮੇਲੇ 'ਚ ਕਈ ਸਕੂਲਾਂ ਨੇ ਭਾਗ ਲਿਆ। ਇਸ ਸਾਇੰਸ ਮੇਲੇ 'ਚ ਪੰਜਾਬ ਪਬਲਿਕ ਸਕੂਲ ਦੇ ਬੱਚੇ ਮਿਸਟਰ ਪਿ੍ਰੰਸ ਸਿੰਗਲਾ ਨੇ ਮੈਡਮ ਰਾਜਿੰਦਰ ਕੌਰ ਦੀ ਅਗਵਾਈ 'ਚ ਸਾਇੰਸ ਮੇਲੇ 'ਚ ਭਾਗ ਲੈਣ ਪਹੁੰਚੇ। ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਪਬਲਿਕ ਸਕੂਲ ਦੇ ਬੱਚੇ ਪਾਰਸ ਤੇ ਤਾਨਿਆਂ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪਿ੍ਰੰਸੀਪਲ ਸਿਮਰਨ ਕੌਰ ਤੇ ਕੁਆਰਡੀਨੇਟਰ ਮੈਡਮ ਚਰਨਜੀਤ ਕੌਰ ਨੇ ਬੱਚਿਆਂ ਨੂੰ ਉਕਤ ਮੁਕਾਬਲਿਆਂ 'ਚ ਪੁਜੀਸ਼ੀਨਾ ਹਾਸਿਲ ਕਰਨ 'ਤੇ ਵਧਾਈ ਦਿੱਤੀ। ਇਸ ਸਮੇਂ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਪਬਲਿਕ ਸਕੂਲ ਦੇ ਬੱਚਿਆਂ ਨੇ ਉਕਤ ਮੁਕਾਬਲਿਆਂ 'ਚੋਂ ਪੁਜੀਸ਼ੀਨਾਂ ਹਾਸਿਲ ਕਰਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਤ 'ਚ ਉਨ੍ਹਾਂ ਨੇ ਜੇਤੂ ਬੱਚਿਆਂ ਦੇ ਮਾਪਿਆਂ ਤੇ ਸਕੂਲ ਦੇ ਸਟਾਫ਼ ਨੂੰ ਵਧਾਈ ਦਿੱਤੀ।