ਰਵਿੰਦਰ ਸਿੰਘ ਰੇਸ਼ਮ, ਕੁੱਪ ਕਲਾਂ

ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਬਾਰ੍ਹਵੀਂ ਕਮਰਸ ਦੇ ਵਿਦਿਆਰਥੀਆਂ ਦਾ ਐਚਡੀਐਫ਼ਸੀ ਬੈਂਕ ਅਹਿਮਗੜ੍ਹ ਦਾ ਦੌਰਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਬੈਂਕ ਦੇ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਦੇ ਕੰਮ ਬਾਰੇ ਨਾਲ ਹੀ ਵਿਦਿਆਰਥੀਆਂ ਨੂੰ ਬੈਂਕ ਦੇ ਖਾਤਿਆਂ ਬਾਰੇ ਅਤੇ ਬੈਂਕ ਵਿੱਚ ਭਰਨ ਵਾਲੇ ਫਾਰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਵੱਲੋਂ ਬੈਂਕ ਦੇ ਮੈਨੇਜਰ ਨੂੰ ਵੱਖ-ਵੱਖ ਪ੍ਰਸ਼ਨ ਪੁੱਛੇ ਗਏ ਜਿਸ ਵਿੱਚ ਉਹਨਾਂ ਪ੍ਰਸ਼ਨਾਂ ਦਾ ਮੈਨੇਜਰ ਨੇ ਵਾਖੂਬੀ ਢੰਗ ਨਾਲ ਉੱਤਰ ਦਿੱਤਾ । ਵਿਦਿਆਰਥੀਆਂ ਨੂੰ ਐਗਰੀਕਲਚਰ ਵਿਭਾਗ ਦੇ ਮੈਨੇਜਰ ਨਾਲ ਮਿਲਵਾਇਆ ਗਿਆ। ਜਿਸ ਵਿਚ ਉਹਨਾਂ ਨੂੰ ਖੇਤੀਬਾੜੀ ਕਰਜ਼ੇ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਐਜੁਕੇਸ਼ਨ ਕਰਜ਼ੇ ਬਾਰੇ ਵੀ ਦੱਸਿਆ ਗਿਆ। ਵਿਦਿਆਰਥੀਆਂ ਨੂੰ ਬੈਂਕ ਬਾਰੇ ਚੰਗੀ ਤਰਾਂ੍ਹ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਵਿਦਿਆਰਥੀਆਂ ਦੇ ਨਾਲ ਸਕੂਲ ਦਾ ਸਟਾਫ਼ ਮੈਡਮ ਸੁਖਜਿੰਦਰ ਕੌਰ ਅਤੇ ਮੈਡਮ ਪ੍ਰਰੀਤੀ ਵੀ ਹਾਜ਼ਰ ਸਨ।