ਸਟਾਫ ਰਿਪੋਰਟਰ, ਬਰਨਾਲਾ : ਵਾਈਐੱਸ ਸਕੂਲ ਦੇ ਛੇਵੀਂ ਕਲਾਸ ਦੇ ਲਗਪਗ 100 ਬੱਚਿਆਂ ਨੇ ਕੁਆਰਡੀਨੇਟਰ ਮਾਧਵੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਲ, ਸ਼ੈਰਨ ਤੇ ਆਰਤੀ ਨਾਲ ਨਗਰ ਪੰਚਾਇਤ ਹੰਡਿਆਇਆ ਦਾ ਦੌਰਾ ਕੀਤਾ। ਪੁਸ਼ਪਾ ਮਿੱਤਲ ਨੇ ਦੱਸਿਆ ਕਿ ਇਹ ਦੌਰਾ ਛੇਵੀਂ ਕਲਾਸ ਦੇ ਸੋਸ਼ਲ ਸਾਇੰਸ ਦੇ ਅਧਿਆਇ 'ਪੰਚਾਇਤੀ ਰਾਜ ਸਿਸਟਮ' 'ਤੇ ਆਧਾਰਿਤ ਸੀ। ਐੱਮਸੀ ਕੁਲਦੀਪ ਸਿੰਘ ਤਾਜਪੁਰੀਆ ਨੇ ਬੱਚਿਆਂ ਨੂੰ ਸਮਝਾਇਆ ਕਿ ਜੇਕਰ ਪਿੰਡ ਦੀ ਆਬਾਦੀ 5000 ਤੋਂ ਘੱਟ ਹੈ ਤਾਂ ਗ੍ਰਾਮ ਪੰਚਾਇਤ ਤੇ ਆਬਾਦੀ 5000 ਤੋਂ ਇਕ ਲੱਖ ਤਕ ਹੈ ਤਾਂ ਉਥੇ ਦੀ ਨਗਰ ਪੰਚਾਇਤ ਪਿੰਡ ਦੇ ਜਨਮ ਤੇ ਮੌਤ, ਸੜਕਾਂ ਬਣਾਉਣਾ, ਟਿਊਬਵੈਲ ਲਗਾਉਣਾ ਤੇ ਸਾਫ਼-ਸਫ਼ਾਈ ਸਵੱਛਤਾ ਦਾ ਕੰਮ ਕਰਦੀ ਹੈ। ਉੱਥੇ ਮੌਜੂਦ ਨਗਰ ਪੰਚਾਇਤ ਦੇ ਕਰਮਚਾਰੀਆਂ ਨੇ ਬੱਚਿਆਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ। ਜਦੋਂ ਇਕ ਬੱਚੇ ਨੇ ਪੱੁਿਛਆ ਕਿ ਸਰਕਾਰ ਫੰਡ ਮਹੀਨੇ ਦਿੰਦੀ ਹੈ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਸਵੱਛਤਾ ਅਭਿਆਨ ਦੇ ਸਰਕਾਰ ਖ਼ੁਦ ਪੈਸੇ ਭੇਜਦੀ ਹੈ। ਜੇਕਰ ਕੋਈ ਟਿਊਬਵੈਲ ਵਗੈਰਾ ਲਗਾਉਣਾ ਹੈ ਤਾਂ ਪਹਿਲਾਂ ਜ਼ਰੂਰਤਾ ਭੇਜਦੇ ਹਾਂ, ਫਿਰ ਪੈਸੇ ਆਉਂਦੇ ਹਨ। ਕੁਲ ਮਿਲਾ ਕੇ ਬੱਚਿਆਂ ਨੇ ਬਹੁਤ ਜਾਣਕਾਰੀ ਹਾਸਲ ਕੀਤੀ। ਨਗਰ ਪੰਚਾਇਤ ਵਲੋਂ ਬੱਚਿਆਂ ਨੂੰ ਰਿਫਰੇਸ਼ਮੈਂਟ ਦਿੱਤੀ ਗਈ। ਪਿੰ੍ਸੀਪਲ ਵਿੰਮੀ ਪੁਰੀ ਤੇ ਕੋਅਰਡੀਨੇਟਰ ਮਾਧਵੀ ਨੇ ਨਗਰ ਪੰਚਾਇਤ ਦੇ ਅਫ਼ਸਰਾਂ ਤੇ ਐੱਮਸੀ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ।