ਬੂਟਾ ਸਿੰਘ ਚੌਹਾਨ, ਸੰਗਰੂਰ : ਸਥਾਨਕ ਕੈਂਬਿ੍ਰਜ ਇੰਟਰਨੈਸ਼ਨਲ ਸਕੂਲ ਸੰਗਰੂਰ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਸੰਗਰੂਰ ਦਾ ਦੌਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਰਵੀ ਸਿੰਘ ਪਰਮਾਰ ਨੇ ਦੱਸਿਆ ਕਿ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਫੈਲੋਸ਼ਿੱਪ ਪ੍ਰੋਗਰਾਮ ਦੇ ਅਧੀਨ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਹਰ ਰੋਜ਼ 40 ਬੱਚਿਆਂ ਨੂੰ ਦਫ਼ਤਰ ਵਿਖੇ ਬੁਲਾਇਆ ਜਾਂਦਾ ਹੈ। ਇਨ੍ਹਾਂ ਵਿਦਿਆਰਥੀਆਂ ਕੈਰੀਅਰ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਦੇ ਅੰਤਰਗਤ ਵਿਦਿਆਰਥੀਆਂ ਨੂੰ ਆਨਲਾਈਨ ਨਾਮ ਦਰਜ਼ ਕਰਵਾਉਣ, ਨੌਕਰੀਆਂ ਅਤੇ ਕੈਰੀਅਰ ਸਬੰਧੀ ਜਾਣਕਾਰੀ, ਮੁਫ਼ਤ ਇੰਟਰਨੈਟ, ਵਿਦੇਸ਼ੀ ਕੌਂਸਿਲੰਗ ਤੇ ਪਲੇਸਮੈਂਟ ਅਤੇ ਸਵੈ-ਰੁਜ਼ਗਾਰ ਸਬੰਧੀ ਮੁਕੰਮਲ ਜਾਣਕਾਰੀ ਕਰਵਾਈ ਗਈ।

ਪਰਮਾਰ ਨੇ ਦੱਸਿਆ ਕਿ ਇਸ ਨਾਲ ਬੱÎਚਆਂ ਅੰਦਰ ਰੁਜ਼ਗਾਰ ਪ੍ਰਤੀ ਅਤੇ ਜੀਵਨ ਨੂੰ ਨਵੇਂ ਨਜ਼ਰੀਏ ਨਾਲ ਵੇਖਣ ਦੀ ਯੋਗਤਾ ਵਧਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਅੰਦਰ ਆਪਣੇ ਆਪ ਨੂੰ ਵੱਖਰੇ ਖੇਤਰਾਂ ਵਿਚ ਜਾਣ ਦੀ ਹਿੰਮਤ ਤੇ ਨਵੀਂ ਰੌਸ਼ਨੀ ਵੀ ਮਿਲਦੀ ਹੈ। ਇਸ ਦੌਰੇ ਦੌਰਾਨ ਬੱਚਿਆਂ ਦੇ ਨਾਲ ਕ੍ਰਿਕਟ ਕੋਚ ਰਾਹੁਲ, ਮੈਡਮ ਸਿਲਕੀ ਚੋਪੜਾ ਵੀ ਉਨ੍ਹਾਂ ਦੇ ਨਾਲ ਰਹੇ।