ਬਲਜੀਤ ਸਿੰਘ ਟਿੱਬਾ, ਸੰਗਰੂਰ

ਸੰਤ ਬਾਬਾ ਹਾਕਮ ਸਿੰਘ ਡੇਰਾ ਿਝੜੀ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ ਬਾਬਾ ਜ਼ੋਰਾ ਸਿੰਘ ਯਾਦਗਾਰੀ ਪਬਲਿਕ ਸਕੂਲ ਗੁਰਬਖਸ਼ਪੁਰਾ ਦੇ ਪਿੰ੍ਸੀਪਲ ਅਮਿਤ ਸਿੰਘ ਨੋਗਾ ਨੇ ਪ੍ਰਰੈੱਸ ਨੂੰ ਦੱਸਿਆ ਕਿ ਸਕੂਲ ਵਿਚ ਧਾਰਮਿਕ ਸਿੱਖਿਆ ਦੇਣ ਦੀ ਸੇਵਾ ਨਿਭਾ ਰਹੇ ਸਤਨਾਮ ਕਲਿਆਣ ਟਰੱਸਟ ਵੱਲੋਂ ਤਪ ਅਸਥਾਨ ਸੰਤ ਬਾਬਾ ਭਾਨ ਸਿੰਘ ਭਦੌੜ ਵਿਖੇ ਵਿਦਿਆਰਥੀਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ, ਜਿਨਾਂ੍ਹ ਵਿੱਚ 30 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨਾਂ੍ਹ ਦੱਸਿਆ ਕਿ ਸਾਡੇ ਸਕੂਲ ਦੇ ਗੁਰਮਤਿ ਅਧਿਆਪਕ ਕੁਲਵਿੰਦਰ ਸਿੰਘ ਅਤੇ ਸੰਗੀਤ ਅਧਿਆਪਕ ਮਨਪ੍ਰਰੀਤ ਸਿੰਘ ਦੀ ਅਗਵਾਈ ਹੇਠ ਦਰਜਨ ਦੇ ਕਰੀਬ ਵਿਦਿਆਰਥੀਆਂ ਨੇ ਅਲੱਗ ਅਲੱਗ ਮੁਕਾਬਲਿਆਂ ਵਿਚ ਭਾਗ ਲਿਆ, ਜਿਨਾਂ੍ਹ ਵਿੱਚੋਂ ਜੂਨੀਅਰ ਗਰੁੱਪ ਕੀਰਤਨ ਮੁਕਾਬਲੇ ਵਿੱਚੋਂ ਸਕੂਲ ਦੀ ਵਿਦਿਆਰਥਣ ਪ੍ਰਭਲੀਨ ਕੌਰ ਅਤੇ ਨਵਦੀਪ ਕੌਰ ਨੇ ਤੀਜੀ ਪੁਜੀਸ਼ਨ ਪ੍ਰਰਾਪਤ ਕੀਤੀ। ਗੁਰਬਾਣੀ ਕੰਠ ਮੁਕਾਬਲਾ ਜੂਨੀਅਰ ਗਰੁੱਪ ਵਿੱਚੋਂ ਸਾਡੇ ਸਕੂਲ ਦੇ ਤੀਜੀ ਜਮਾਤ ਦੇ ਵਿਦਿਆਰਥੀ ਸਹਿਜਪ੍ਰਰੀਤ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਉਨਾਂ੍ਹ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵਲੋਂ ਸਨਮਾਨਤ ਕੀਤਾ ਗਿਆ ਹੈ। ਇਸ ਮੌਕੇ ਪਿੰ੍ਸੀਪਲ ਅਮਿਤ ਸਿੰਘ ਲੋਗਾਂ ਨੇ ਪੁਜੀਸ਼ਨਾਂ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।