ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ : ਸਰਕਾਰੀ ਪ੍ਰਰਾਇਮਰੀ ਸਕੂਲ ਦੀਦਾਰਗੜ੍ਹ ਵਿਖੇ ਪ੍ਰਰੀ-ਪ੍ਰਰਾਇਮਰੀ ਕਲਾਸ ਦੇ ਬੱਚਿਆਂ ਨੂੰ ਸਮਾਜ ਸੇਵੀ ਅਤੇ ਦਾਨੀ ਪੁਰਸ਼ ਗੁਰਮੇਲ ਸਿੰਘ ਵੱਲੋਂ ਬੈਠਣ ਲਈ ਗੱਦੇ ਅਤੇ ਵਰਦੀਆਂ ਭੇਟ ਕੀਤੀਆਂ ਗਈਆਂ। ਸਕੂਲ ਦੇ ਇੰਚਾਰਜ ਕਰਮਜੀਤ ਸ਼ਰਮਾ ਨੇ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਸਕੂਲ ਵਿੱਚ ਬੱਚਿਆਂ ਲਈ ਪਲੇ-ਵੇ ਕਲਾਸਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਚਮਕੌਰ ਸਿੰਘ ਆਸ਼ਟ, ਸਕੂਲ ਅਧਿਆਪਕ ਬਲਜਿੰਦਰ ਕੁਮਾਰ, ਹੈੱਡ ਟੀਚਰ ਬੇਅੰਤ ਸਿੰਘ, ਸੁਖਵਿੰਦਰ ਕੌਰ, ਜਸਪ੍ਰਰੀਤ ਕੌਰ, ਮਨਪ੍ਰਰੀਤ ਕੌਰ, ਹਰਵਿੰਦਰ ਕੌਰ, ਸਰਪੰਚ ਸੰਦੀਪ ਸਿੰਘ, ਪਵਿੱਤਰ ਸਿੰਘ, ਅਤੇ ਚਮਕੌਰ ਸਿੰਘ ਵੀ ਹਾਜ਼ਰ ਸਨ।