ਰਵਿੰਦਰ ਸਿੰਘ ਰੇਸ਼ਮ, ਕੁੱਪ ਕਲਾਂ :

'ਦ ਬਿ੍ਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਸੜਕੀ ਮਾਰਗਾਂ 'ਤੇ ਬਣੀਆਂ ਬੱਤੀਆਂ ਨੂੰ ਚਾਰਟਾਂ ਉਪਰ ਬਣਾ ਕੇ ਉਨ੍ਹਾਂ ਦਾ ਮਤਲਬ ਸਮਝਾਇਆ ਗਿਆ। ਇਸ ਤੋਂ ਇਲਾਵਾ ਸੜਕ ਤੇ ਚਲਦਿਆਂ ਸੁਰੱਖਿਆ ਨੂੰ ਲੈ ਕੇ ਇਸ ਸਬੰਧੀ ਮਾਡਲ ਬਣਾਏ ਗਏ, ਜਿਸ ਰਾਹੀਂ ਬੱਚਿਆਂ ਤੱਕ ਸੰਦੇਸ਼ ਪਹੰੁਚਾਇਆ ਗਿਆ ਕਿ ਹਮੇਸ਼ਾ ਖੱਬੇ ਹੱਥ ਚੱਲਣਾ ਚਾਹੀਦਾ ਹੈ ਅਤੇ ਸੜਕਾਂ ਤੇ ਬਣੇ ਚਿੰਨ੍ਹਾਂ ਅਨੁਸਾਰ ਹੀ ਆਪਣੇ ਵਹੀਕਲ ਨੂੰ ਚਲਾਉਣੇ ਚਾਹੀਦੇ ਹਨ। ਰਫ਼ਤਾਰ ਹਮੇਸ਼ਾਂ ਬੋਰਡਾਂ 'ਤੇ ਲੱਗੇ ਚਿੰਨ੍ਹ ਮੁਤਾਬਿਕ ਅਤੇ ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਹਮੇਸ਼ਾਂ ਲਾ ਕੇ ਰੱਖਣੀ ਚਾਹੀਦੀ ਹੈ। ਸਕੂਲ ਦੇ ਪਿ੍ੰਸੀਪਲ ਹਰਲੀਨ ਕੌਰ ਨੇ ਵੀ ਸੜਕ ਸੁਰੱਖਿਆ ਨਿਯਮਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਬੱਚਿਆਂ ਦੇ ਕੁਇੱਜ਼ ਮੁਕਾਬਲੇ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ।

ਇਸ ਮੌਕੇ ਅਮਿ੍ੰਤਪਾਲ ਸਿੰਘ, ਮਨਦੀਪ ਸਿੰਘ, ਵਰਿੰਦਰ ਸਿੰਘ, ਰਾਜੇਸ਼ ਕੁਮਾਰ, ਪਵਨਦੀਪ ਕੌਰ, ਸੰਦੀਪ ਕੌਰ ਅਤੇ ਰਮਨਦੀਪ ਕੌਰ ਵੀ ਹਾਜ਼ਰ ਸਨ।