ਪੱਤਰ ਪ੍ਰਰੇਰਕ, ਧਨੌਲਾ : ਮੰਡੀ ਧਨੌਲਾ ਦੀ ਵਸਨੀਕ ਬਾਰ੍ਹਵੀਂ ਦੀ ਵਿਦਿਆਰਥਣ ਵੱਲੋਂ ਹਰੀਗੜ੍ਹ ਨਹਿਰ ਛਾਲ ਮਾਰ ਕੇ ਜਾਨ ਦੇਣ ਦੀ ਖ਼ਬਰ ਮਿਲੀ ਹੈ। ਗੋਤਾਖੋਰਾਂ ਨੇ ਕੁੜੀ ਦੀ ਭਾਲ ਕੀਤੀ ਹੈ। ਇਕੱਤਰ ਜਾਣਕਾਰੀ ਮੁਤਾਬਕ ਇਹ ਕੁੜੀ ਸ੍ਰੀ ਮਸਤੂਆਣਾ ਸਾਹਿਬ ਤੋਂ ਸ਼ਾਮ 6 ਵਾਜੇ ਦੇ ਕਰੀਬ ਬੱਸ ਚੜ੍ਹ ਕੇ ਆਈ ਸੀ ਤੇ ਹਰੀਗੜ੍ਹ ਨਹਿਰ ਵਾਲੇ ਪੁਲ 'ਤੇ ਉਤਰ ਗਈ। ਇਸ ਮਗਰੋਂ ਸ਼ੱਕ ਦੇ ਅਧਾਰ 'ਤੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਗੋਤਾਖੋਰ ਮੰਗਵਾ ਲਏ। ਗੋਤਖੋਰਾਂ ਨੇ ਨਹਿਰ ਵਿੱਚੋਂ ਭਾਲ ਕੀਤੀ। ਨਹਿਰ ਲਾਗੇ ਰਹਿੰਦੇ ਲੋਕਾਂ ਦੇ ਦੱਸਣ ਮੁਤਾਬਕ ਕੁੜੀ ਨੇ ਸ਼ਾਮ 6 ਵਜੇ ਦੇ ਕਰੀਬ ਆ ਕੇ ਨਹਿਰ ਛਾਲ ਮਾਰੀ ਹੈ। ਸਹਿਜਪ੍ਰਰੀਤ ਦੀ ਲਾਸ਼ ਬਰਾਮਦ ਹੋ ਗਈ ਹੈ।