ਬਲਜੀਤ ਸਿੰਘ ਸੰਧੂ, ਸ਼ੇਰਪੁਰ : ਕਸਬਾ ਸ਼ੇਰਪੁਰ ਵਿਚ ਹੈਲਥ ਕੇਅਰ ਸਟੋਰ ਦਾ ਉਦਘਾਟਨ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਤੇ ਸਾਬਕਾ ਸੰਸਦੀ ਸਕੱਤਰ ਬਲਵੀਰ ਸਿੰਘ ਘੁੰਨਸ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਸਟੋਰ ਦੇ ਮਾਲਕ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਟੋਰ ਵਿਚ ਗਾਹਕ ਨੂੰ ਬਿਲਕੱੁਲ ਆਰਗੈਨਿਕ ਸਮਾਨ ਮਿਲੇਗਾ। ਇਸ ਮੌਕੇ ਸੰਦੀਪ ਮੈਣੀ ਜਲਾਲਾਬਾਦ ਨੇ ਦੱਸਿਆ ਕਿ ਇਸ ਸਟੋਰ ਤੋਂ ਮਿਲਣ ਵਾਲਾ ਸਾਰਾ ਸਾਮਾਨ ਸਵਦੇਸੀ ਹੋਵੇਗਾ ਅਤੇ ਸ਼ੁੱਧ ਹੋਵੇਗਾ। ਇਸ ਮੌਕੇ ਮਾਸਟਰ ਹਰਬੰਸ ਸਿੰਘ, ਕੁਲਦੀਪ ਸਿੰਘ ਲੁਧਿਆਣਾ, ਹਰਬੰਸ ਸਿੰਘ ਸਲੇਮਪੁਰ, ਨਿਰਮਲ ਸਿੰਘ ਬੱਧਨੀ ਕਲਾਂ, ਮਹਿਤਾਬ ਸਿੰਘ ਗੰਡੇਵਾਲ, ਸਰਪੰਚ ਰਣਜੀਤ ਸਿੰਘ, ਕੁਲਦੀਪ ਸਿੰਘ, ਗੁਰਲਾਲ ਸਿੰਘ ਲਾਲੀ, ਗੁਰਪ੍ਰਰੀਤ ਸਿੰਘ ਸਿੱਧੂ, ਚਮਕੌਰ ਸਿੰਘ ਟਿੱਬਾ, ਜਗਸੀਰ ਸਿੰਘ ਸਿੱਧੂ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।