ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ :

ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੀ ਸੂਬਾ ਪੱਧਰੀ ਮੀਟਿੰਗ ਡਾ. ਕੇਸਰ ਖਾਨ ਮਹਿਲ ਕਲਾਂ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ 'ਚ ਆਈਐਨਟੀਯੂਸੀ ਪੰਜਾਬ ਦੇ ਚੇਅਰਮੈਨ ਬਲਵੀਰ ਸਿੰਘ ਕੇਪੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ 'ਚ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਸੂਬਾ ਚੇਅਰਮੈਨ ਬਲਵੀਰ ਸਿੰਘ ਕੇਪੀ ਵੱਲੋਂ ਡਾ. ਕੇਸਰ ਖਾਨ ਮਹਿਲ ਕਲਾਂ ਨੂੰ ਆਈਐਨਟੀਯੂਸੀ ਪੰਜਾਬ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਦਲਬਾਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਬਰਨਾਲਾ, ਬੂਟਾ ਖਾਨ ਸੋਨੀ ਨੂੰ ਸੀਨੀਅਰ ਮੀਤ ਪ੍ਰਧਾਨ, ਸੁਦਾਗਰ ਸਿੰਘ ਪਨੇਸਰ ਨੂੰ ਵਾਈਸ ਪ੍ਰਧਾਨ, ਬੂਟਾ ਖਾਨ ਝਲੂਰ ਨੂੰ ਵਾਈਸ ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਵਾਈਸ ਪ੍ਰਧਾਨ, ਰਜਾਕ ਅਲੀ ਨੂੰ ਜਨਰਲ ਸੈਕਟਰੀ, ਸਕੀਲ ਮੁਹੰਮਦ ਜਨਰਲ ਸੈਕਟਰੀ, ਸੁਲਤਾਨ ਨੂੰ ਸੈਕਟਰੀ, ਅਕਬਰ ਅਲੀ ਨੂੰ ਜੁਆਇਟ ਸੈਕਟਰੀ, ਹਮੀਦ ਮੁਹੰਮਦ ਨੂੰ ਸੂਬਾ ਸੈਕਟਰੀ, ਦਰਸਨ ਸਿੰਘ ਨੂੰ ਸਲਾਹਕਾਰ, ਮੁਹੰਮਦ ਸਕੀਲ ਪਟਿਆਲਾ ਨੂੰ ਵਾਈਸ ਚੇਅਰਮੈਨ, ਅਬਦਲ ਮਜੀਦ ਮਲੇਰਕੋਟਲਾ ਨੂੰ ਵਾਈਸ ਚੇਅਰਮੈਨ, ਹਰਜਿੰਦਰ ਸਿੰਘ ਨੂੰ ਵਾਈਸ ਚੇਅਰਮੈਨ, ਜਰਨੈਲ ਸਿੰਘ ਨੂੰ ਬਾਜੀਗਰ ਸੈਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਮੌਕੇ ਚੁਣੇ ਆਹੁੱਦੇਦਾਰਾ ਨੂੰ ਬਲਵੀਰ ਸਿੰਘ ਕੇਪੀ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਬਲਵੀਰ ਸਿੰਘ ਕੇਪੀ ਨੇ ਕਿਹਾ ਕਿ ਆਈਐਨਟੀਯੂਸੀ ਦਾ ਮੁੱਖ ਮੰਤਵ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਕੇ ਉਨ੍ਹਾਂ ਦਾ ਹੱਲ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸੂਬੇ ਦੇ ਵੱਖ-ਵੱਖ ਜਿਲਿ੍ਹਆਂ 'ਚ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਡਾ. ਕੇਸਰ ਖਾਨ ਮਹਿਲ ਕਲਾਂ ਦੀ ਅਗਵਾਈ ਹੇਠ ਸੂਬਾ ਚੇਅਰਮੈਨ ਬਲਵੀਰ ਸਿੰਘ ਕੇਪੀ ਦਾ ਵਿਸ਼ੇਸ਼ ਸਨਮਾਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਈਐਨਟੀਯੂਸੀ ਲਈ ਸੇਵਾ ਭਾਵਨਾ ਨਾਲ ਕੰਮ ਕਰਨਗੇ ਤੇ ਲੋਕ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਾਉਣ ਲਈ ਯਤਨਸ਼ੀਲ ਰਹਿਣਗੇ।