ਰਵਿੰਦਰ ਸਿੰਘ ਰੇਸ਼ਮ, ਕੁੱਪ ਕਲਾਂ : ਸਥਾਨਕ ਪਿੰਡ ਕੁੱਪ ਖੁਰਦ ਵਿਖੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀਆਂ ਗਲੀਆਂ ਵਿੱਚ ਇੰਟਰ ਲਾਕ ਟਾਇਲਾਂ ਲਾਉਣ ਦਾ ਕੰਮ ਸਰਪੰਚ ਸੁਰਜੀਤ ਸਿੰਘ ਅੌਲਖ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਸੁਰਜੀਤ ਸਿੰਘ ਅੌਲਖ ਨੇ ਦੱਸਿਆ ਕਿ ਪਿੰਡ ਦੀਆਂ ਵੱਖ-ਵੱਖ ਗਲੀਆਂ ਅੰਦਰ ਇੰਟਰ ਲਾਕ ਟਾਇਲਾਂ ਲਾਉਣ ਦਾ ਕੰਮ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਾਰੇ ਰਾਹਾਂ ਨੂੰ ਇੰਟਰ ਲਾਕ ਟਾਇਲਾਂ ਨਾਲ ਪੱਕਾ ਕਰਕੇ ਪਿੰਡ ਦੀ ਨੁਹਾਰ ਨੂੰ ਬਦਲਿਆ ਜਾਵੇਗਾ। ਜਿਸ ਸਦਕਾ ਪਿੰਡ ਸਥਾਨਕ ਵਾਸੀਆਂ ਦੇ ਨਾਲ-ਨਾਲ ਬਾਹਰੋਂ ਆਉਣ ਵਾਲੇ ਪਤਵੰਤਿਆਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ।

ਇਸ ਤੋਂ ਪਹਿਲਾਂ ਪਿੰਡ ਦੇ ਗੰਦੇ ਛੱਪੜ ਦੀ ਸਫ਼ਾਈ ਕਰਕੇ ਉਸਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ ਤੇ ਸਟਰੀਟ ਲਾਈਟਾਂ ਲਾ ਕੇ ਆਲੇ-ਦੁਆਲੇ ਨੂੰ ਰੌਸ਼ਨ ਮੁਨਾਰ ਕੀਤਾ ਜਾ ਚੁੱਕਾ ਹੈ।

ਇਸ ਮੌਕੇ ਸੁਖਵਿੰਦਰ ਸਿੰਘ ਪੰਚ, ਜੰਗ ਸਿੰਘ ਪੰਚ, ਕਿ੍ਸ਼ਨ ਸਿੰਘ ਪੰਚ, ਸੁਰਿੰਦਰ ਸਿੰਘ ਸਾਬਕਾ ਪੰਚ, ਸਫਰੀ ਖਾਂ ਪੰਚ ਅਤੇ ਗੁਰਬਖਸ਼ ਸਿੰਘ ਸਾਬਕਾ ਪੰਚ ਵੀ ਹਾਜ਼ਰ ਸਨ।