ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਪਿੰਡ ਛਾਪਾ ਵਿਖੇ ਸਰਪੰਚ ਸਰਬਜੀਤ ਕੌਰ ਦਿਉਲ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਮਾਜ ਸੇਵੀ ਕਰਨ ਉਜਾਗਰ ਸਿੰਘ ਦਿਉਲ ਦੇ ਉਪਰਾਲੇ ਸਦਕਾ ਪਿੰਡ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਤਹਿਤ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਬਚਨ ਸਿੰਘ ਦਿਉਲ, ਸਾਬਕਾ ਸਰਪੰਚ ਭਾਗ ਸਿੰਘ ਦੇ ਵੱਲੋਂ ਸਾਬਕਾ ਸਰਪੰਚ ਸੁਖਰਾਮ ਸਿੰਘ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਗ੍ਰਾਮ ਪੰਚਾਇਤ ਦੁਆਰਾ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਪਿੰਡ ਦੀ ਦਿਉਲ ਪੱਤੀ ਵਿਖੇ ਸ਼ਮਸ਼ਾਨਘਾਟ ਅੰਦਰ ਇੰਟਰਲਾਕ ਟਾਈਲਾਂ ਪਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਸਾਬਕਾ ਸਰਪੰਚਾਂ ਨੇ ਸਰਪੰਚ ਸਰਬਜੀਤ ਕੌਰ ਦਿਉਲ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਸਮਾਜ ਸੇਵੀ ਕੰਨਗੋ ਉਜਾਗਰ ਸਿੰਘ ਦਿਓਲ ਦੇ ਉਪਰਾਲੇ ਨਾਲ ਸਾਬਕਾ ਸਰਪੰਚਾਂ ਤੇ ਪਿੰਡ ਵਾਸੀਆਂ ਦੇ ਸਲਾਹ ਮਸ਼ਵਰੇ ਨਾਲ ਪੰਚਾਇਤ ਵੱਲੋਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅੱਗੇ ਆ ਕੇ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਰਪੰਚ ਸਰਬਜੀਤ ਕੌਰ ਦਿਉਲ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਸਾਬਕਾ ਸਰਪੰਚਾਂ-ਪੰਚਾਂ ਤੇ ਹੋਰ ਮੋਹਤਬਰ ਵਿਅਕਤੀਆਂ ਦਾ ਸਿਰਪੋ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਬਰ ਹਰਨੇਕ ਸਿੰਘ ਛਾਪਾ ਪੰਚ ਮਨਜੀਤ ਸਿੰਘ ਬਲਵੰਤ ਸਿੰਘ, ਕੁਲਵਿੰਦਰ ਸਿੰਘ ਜੀਤ ਸਿੰਘ ਅਮਰਜੀਤ ਸਿੰਘ, ਪਰਧਾਨ ਮੇਜਰ ਸਿੰਘ ਭੱਠਲ, ਸੂਬੇਦਾਰ ਮੁਖਤਿਆਰ ਸਿੰਘ, ਸੂਬੇਦਾਰ ਚਰਨ ਸਿੰਘ, ਲਾਲ ਸਿੰਘ, ਰਾਜੂ ਸੋਢਾ, ਬਲਦੇਵ ਸਿੰਘ ਸੋਹੀ, ਰਣਧੀਰ ਸਿੰਘ ਧੀਰਾ, ਮੇਹਰ ਸਿੰਘ ਫੋਜੀ, ਬਲਰਾਜ ਸਿੰਘ ਫੌਜੀ, ਜੀਤ ਸਿੰਘ ਨੰਬਰਦਾਰ, ਪਿ੍ਰਤਪਾਲ ਸਿੰਘ ਦਿਉਲ, ਹਰਬੰਸ ਸਿੰਘ ਫੌਜੀ, ਦਰਸ਼ਨ ਸਿੰਘ ਭੱਠਲ, ਕੌਰ ਸਿੰਘ ਸੋਹੀ, ਅਮਰ ਸਿੰਘ, ਕਾਕਾ ਸਿੰਘ ਬਲਦੇਵ ਸਿੰਘ ਦਿਉਲ, ਡਾ. ਅਮਿ੍ਤ ਸਿੰਘ ਆਦਿ ਹਾਜ਼ਰ ਸਨ।