ਅਸ਼ਵਨੀ ਸੋਢੀ, ਮਾਲੇਰਕੋਟਲਾ

ਸਰਵਹਿੱਤਕਾਰੀ ਵਿੱਦਿਆ ਮੰਦਰ ਮਾਲੇਰਕੋਟਲਾ ਵਿਖੇ ਸ੍ਰੀ ਕਿ੍ਰਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਰੀ-ਪ੍ਰਰਾਇਮਰੀ ਬੱਚਿਆਂ ਨੇ ਸ੍ਰੀ ਕਿ੍ਰਸ਼ਨ ਅਤੇ ਰਾਧਾ ਦੀ ਸਜਾਵਟ ਕੀਤੀ। ਕਿ੍ਰਸਨ ਦੇ ਗੀਤਾਂ 'ਤੇ ਡਾਂਸ ਕੀਤਾ ਗਿਆ। ਬੱਚਿਆਂ ਨੇ ਬਹੁਤ ਹੀ ਮਨਮੋਹਕ ਭਜਨਾਂ ਦੀ ਪੇਸ਼ਕਾਰੀ ਕੀਤੀ ਅਤੇ ਲੱਡੂ ਗੋਪਾਲ ਨੇ ਮਨਮੋਹਕ ਝੂਲੇ 'ਤੇ ਝੂਲਿਆ। ਇਸ ਤਿਉਹਾਰ ਬਾਰੇ ਵਿਸਥਾਰ ਨਾਲ ਦੱਸਦਿਆਂ ਬੱਚਿਆਂ ਨੂੰ ਮੁਰਲੀ, ਮੋਰ ਦੇ ਖੰਭ, ਮੱਖਣ, ਮਿਸਰੀ ਅਤੇ ਸ੍ਰੀ ਕਿ੍ਰਸਨ, ਗੋਪਾਲ, ਮੁਰਲੀਧਰ, ਮਧੂਸੂਦਨ, ਮਾਧਵ, ਮੋਹਨ ਆਦਿ ਦੇ ਵੱਖ-ਵੱਖ ਨਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਪ੍ਰਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਬੰਸਰੀ ਸਜਾਉਣ, 6ਵੀਂ ਤੋਂ 8ਵੀਂ ਜਮਾਤ ਦੇ ਬੱਚਿਆਂ ਵੱਲੋਂ ਭਜਨ ਗਾਇਨ ਅਤੇ 9ਵੀਂ, 10ਵੀਂ ਜਮਾਤ ਦੇ ਬੱਚਿਆਂ ਵੱਲੋਂ ਭਜਨ ਗਾਇਨ ਕੀਤਾ ਗਿਆ। ਵਿਦਿਆਰਥੀਆਂ ਨੇ ਘੜੇ ਸਜਾਉਣ ਦੀਆਂ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸਨ ਕੀਤਾ। ਸ੍ਰੀ ਕਿ੍ਰਸਨ ਜਨਮ ਅਸਟਮੀ ਦੇ ਮੌਕੇ 'ਤੇ ਭਜਨ ਕੀਰਤਨ ਕਰਦੇ ਹੋਏ ਮੱਖਣ ਮਿਸਰੀ ਨੂੰ ਅਚਾਰੀਆ ਦੀਦੀਆਂ ਵੱਲੋਂ ਲੱਡੂ ਗੋਪਾਲ ਜੀ ਨੂੰ ਭੇਟ ਕੀਤੇ ਗਏ। ਇਸ ਮੌਕੇ ਸਕੂਲ ਦੇ ਪ੍ਰਧਾਨ ਸ੍ਰੀ ਮਨੋਹਰ ਲਾਲ ਭਟੇਜਾ ਅਤੇ ਪ੍ਰਬੰਧਕ ਸ੍ਰੀ ਕਮਲ ਨੇਤਰ ਵਧਾਵਨ ਨੇ ਇਸ ਮੌਕੇ ਸਾਰਿਆਂ ਨੂੰ ਸ੍ਰੀ ਕਿ੍ਰਸਨ ਜਨਮ ਅਸਟਮੀ ਦੇ ਤਿਉਹਾਰ ਦੀਆਂ ਸੁੱਭ ਕਾਮਨਾਵਾਂ ਦਿੱਤੀਆਂ।