<

p> ਸੰਦੀਪ ਸਿੰਗਲਾ, ਧੂਰੀ :

ਸ਼ਹਿਰ ਨਿਵਾਸੀਆਂ ਨੂੰ ਪਿਛਲੇ 2 ਸਾਲਾਂ ਤੋਂ ਸਾਈਕਲਿੰਗ ਨਾਲ ਜੋੜ ਕੇ ਰੱਖਣ ਵਾਲੇ ਸ਼ਹਿਰ ਦੇ ਨਾਮਵਰ ਧੂਰੀ ਪੈਡਲਰਜ਼ ਕਲੱਬ (ਡੀ.ਪੀ.ਸੀ) ਦੇ ਮੈਂਬਰਾਂ ਨੇ ਬਠਿੰਡਾ ਦੇ ਟੀ.ਬੀ.ਐਸ ਕਲੱਬ ਵੱਲੋਂ 15 ਸਤੰਬਰ ਤੋਂ 14 ਅਕਤੂਬਰ ਤੱਕ ਕਰਵਾਏ ਗਏ ਵੱਖ-ਵੱਖ ਸਾਈਕਲਿੰਗ ਮੁਕਾਬਲਿਆਂ ਵਿਚ 9 ਗੋਲਡ ਮੈਡਲ, 2 ਸਿਲਵਰ ਮੈਡਲ ਅਤੇ 9 ਟਰਾਫਿਆਂ ਜਿੱਤ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਗਿਆ ਹੈ। ਭਾਵੇਂ ਨਤੀਜਿਆਂ ਦਾ ਐਲਾਨ ਅਕਤੂਬਰ ਵਿਚ ਹੀ ਕਰ ਦਿੱਤਾ ਗਿਆ ਸੀ, ਪ੍ਰੰਤੂ ਲੰਘੇ ਦਿਨੀਂ ਹੋਏ ਇਕ ਸਮਾਗਮ ਦੌਰਾਨ ਉਕਤ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।

ਇਨ੍ਹਾਂ ਮੁਕਾਬਲਿਆਂ ਨੂੰ ਜਿੱਤਣ ਲਈ ਇਕ ਮਹੀਨੇ 'ਚ ਇਕ ਹਜ਼ਾਰ ਕਿਲੋਮੀਟਰ ਸਾਈਕਲ ਚਲਾਉਣਾ ਲਾਜ਼ਮੀ ਸੀ। ਮੁਕਾਬਲਿਆਂ 'ਚ ਧੂਰੀ ਪੈਡਲਰਜ ਕਲੱਬ ਦੇ ਵਿਕਾਸ ਜਿੰਦਲ ਆਸ਼ੂ, ਜਸਵਿੰਦਰ ਕੁਮਾਰ, ਪ੍ਰਦੀਪ ਗਰਗ, ਅਮਰਿੰਦਰ ਸਿੰਘ ਸੋਢੀ, ਸਰਵੇਸ਼ ਕਾਂਸਲ, ਵਿਪੁਲ ਚੋਪੜਾ, ਵਿਕਾਸ ਜਿੰਦਲ, ਭੁਪਿੰਦਰ ਸਿੰਘ ਤੇ ਸ਼ਿਵ ਕੁਮਾਰ ਨੇ ਗੋਲਡ ਮੈਡਲ ਤੇ 9 ਟਰਾਫੀਆਂ ਅਤੇ 1 ਗਰੁੱਪ ਟਰਾਫੀ ਹਾਸਲ ਕੀਤੀ। ਕਲੱਬ ਦੇ ਪ੍ਰਧਾਨ ਵਿਕਾਸ ਜਿੰਦਲ ਅਤੇ ਫਾਉਂਡਰ ਮੈਂਬਰ ਜਸਵਿੰਦਰ ਕੁਮਾਰ ਨੇ ਇਸ ਪ੍ਰਰਾਪਤੀ 'ਤੇ ਵਧਾਈ ਦਿੱਤੀ।