ਸਟਾਫ ਰਿਪੋਰਟਰ, ਬਰਨਾਲਾ : ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਜਿੱਥੇ ਬੱਚਿਆਂ ਨੰੂ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਹੈ। ਉੱਥੇ ਹੀ ਸੰਸਥਾ ਖੇਡਾਂ ਦੇ ਸਥਾਨ 'ਚ ਵੀ ਮੋਹਰੀ ਬਣ ਰਹੀ ਹੈ। ਇਸੇ ਲੜੀ ਨੰੂ ਜਾਰੀ ਰੱਖਦਿਆਂ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ, ਸਕੂਲ ਪ੍ਰਧਾਨ ਬਬਲੀ ਖੀਪਲ ਨੇ ਪਿਛਲੇ ਦਿਨੀਂ ਕਾਲਾ ਮਾਹਿਰ ਸਟੇਡੀਅਮ ਬਰਨਾਲਾ ਵਿਖੇ ਹੋਈਆਂ 65ਵੀਆਂ ਪੰਜਾਬ ਸਕੂਲੀ ਖੇਡਾਂ ਦੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ ਜੇਤੂ ਰਹੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜੇਤੂ ਰਹੇ ਬੱਚਿਆਂ ਦੀ ਚੋਣ ਪੰਜਾਬ ਪੱਧਰੀ ਖੇਡਾਂ 'ਚ ਹੋਈ ਹੈ। ਸੰਸਥਾ ਦੇ ਚੌਥੀ ਕਲਾਸ ਦੇ ਰਵਨੀਤ ਕੌਰ, ਖੁਸ਼ਦੀਪ ਕੌਰ, ਨੋਵੀਆ, ਜੈਸਮੀਨ, ਕਮਲਪ੍ਰਰੀਤ ਕੌਰ, ਮੁਸਕਾਨ ਨੇ ਜਿਮਨਾਸਟਿਕ ਤੇ ਹਰਨੂਰਪ੍ਰਰੀਤ ਕੌਰ, ਅਰਵਿੰਦਰ ਸਿੰਘ ਨੇ ਕਰਾਟੇ 'ਚ ਪਹਿਲਾ ਸਥਾਨ ਪ੍ਰਰਾਪਤ ਕਰਕੇ ਗੋਲਡ ਮੈਡਲ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਪੰਜਵੀਂ ਕਲਾਸ ਦੇ ਸੁਰਜੀਤ ਸਿੰਘ, ਰਨਪ੍ਰਰੀਤ ਸਿੰਘ, ਹੁਸਨਪ੍ਰਰੀਤ ਸਿੰਘ, ਕਰਨਪ੍ਰਰੀਤ ਸਿੰਘ, ਜਸ਼ਨਪ੍ਰਰੀਤ ਸਿੰਘ ਨੇ ਆਪਣੀ ਜਿੱਤ ਦਰਜ ਕਰਦਿਆਂ ਪਹਿਲਾ ਸਥਾਨ ਪ੍ਰਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ ਹੈ। ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ, ਸਕੂਲ ਪ੍ਰਧਾਨ ਬਬਲੀ ਖੀਪਲ ਨੇ ਬੱਚਿਆਂ ਦੇ ਕੋਚ ਦੀ ਇਸ ਪ੍ਰਰਾਪਤੀ ਉੱਪਰ ਪ੍ਰਸ਼ੰਸਾ ਕੀਤੀ। ਇਸ ਸਮੇਂ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ, ਸਕੂਲ ਪ੍ਰਧਾਨ ਬਬਲੀ ਖੀਪਲ , ਕੋਚ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।