ਬੂਟਾ ਸਿੰਘ ਚੌਹਾਨ, ਸੰਗਰੂਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਦੇ ਵਿਦਿਆਰਥੀ ਜਿੱਥੇ ਪੜ੍ਹਾਈ, ਵਿਗਿਆਨ, ਸਾਹਿਤਕ, ਸਮਾਜਿਕ, ਸੱਭਿਆਚਾਰਕ ਗਤੀਵਿਧੀਆਂ ਵਿਚ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ, ਉਥੇ ਖੇਡਾਂ ਦੇ ਖੇਤਰ ਵਿਚ ਵੀ ਇਹ ਸਨਮਾਨਯੋਗ ਪ੍ਰਰਾਪਤੀਆਂ ਕਰ ਰਹੇ ਹਨ। ਸੰਸਥਾ ਦੇ ਪਿ੍ਰੰਸੀਪਲ ਡਾ. ਇਕਬਾਲ ਸਿੰਘ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਦੇ ਖੇਤਰ ਵਿਚ ਮਾਰੀਆਂ ਜਾ ਰਹੀਆਂ ਮੱਲਾਂ ਦਾ ਸਿਹਰਾ ਪਿੰਡ ਛਾਜਲੀ ਦੇ ਅਥਲੈਟਿਕਸ ਕੋਚ ਸੰਦੀਪ ਸਿੰਘ ਦੇ ਸਿਰ ਬੱਝਦਾ ਹੈ, ਜਿਹੜੇ ਛਾਜਲੀ ਸਕੂਲ ਦੇ ਲੜਕੇ ਅਤੇ ਲੜਕੀਆਂ ਨੂੰ ਬਿਨਾਂ ਕੋਈ ਫ਼ੀਸ ਲਏ ਸਵੇਰੇ ਅਤੇ ਸ਼ਾਮ ਸਟੇਡੀਅਮ ਵਿਚ ਪ੍ਰਰੈਕਟਿਸ ਕਰਵਾਉਂਦੇ ਹਨ। ਪਿਛਲੇ ਦਿਨੀਂ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਚੱਲ ਰਹੀਆਂ 65ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਦਰਪ੍ਰਰੀਤ ਕੌਰ ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਨੇ 400 ਮੀਟਰ ਹਰਡਲ ਦੌੜ ਵਿਚ ਗੋਲਡ ਮੈਡਲ, ਰਾਜਵੀਰ ਦੇਵੀ ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਨੇ 1500 ਮੀਟਰ ਵਿਚ ਗੋਲਡ ਮੈਡਲ ਅਤੇ 800 ਮੀਟਰ ਵਿਚ ਸਿਲਵਰ ਮੈਡਲ ਪ੍ਰਰਾਪਤ ਕੀਤਾ ਹੈ। ਇਸੇ ਤਰ੍ਹਾਂ ਸਿਮਰਨਜੀਤ ਕੌਰ ਨੌਵੀਂ ਜਮਾਤ ਦੀ ਵਿਦਿਆਰਥਣ ਨੇ 3000 ਮੀਟਰ ਵਿਚ ਸਿਲਵਰ ਮੈਡਲ ਅਤੇ 1500 ਮੀਟਰ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਅੱਠਵੀਂ ਦੀ ਸੰਦੀਪ ਕੌਰ ਨੇ 600 ਮੀਟਰ ਵਿਚ ਕਾਂਸੀ ਦਾ ਤਮਗਾ ਪ੍ਰਰਾਪਤ ਕੀਤਾ। ਰਸਪ੍ਰਰੀਤ ਸਿੰਘ ਗਿਆਰ੍ਹਵੀਂ ਸ਼੍ਰੇਣੀ ਅਤੇ ਪ੍ਰਭਜੋਤ ਸਿੰਘ ਗਿਆਰ੍ਹਵੀਂ ਸ਼੍ਰੇਣੀ ਨੇ ਕਰਾਸ ਕੰਟਰੀ ਵਿਚ ਕ੍ਮਵਾਰ ਤੀਜਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਸਕੂਲ ਪਿ੍ਰੰਸੀਪਲ ਡਾ. ਇਕਬਾਲ ਸਿੰਘ, ਸਟਾਫ਼ ਮੈਂਬਰਜ਼ ਅਤੇ ਸਮੂਹ ਵਿਦਿਆਰਥੀਆਂ ਨੇ ਸੰਦੀਪ ਸਿੰਘ ਕੋਚ ਨੂੰ ਇਕ ਪ੍ਰਸ਼ੰਸਾ ਪੱਤਰ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਲੈਕਚਰਾਰ ਵੀਨਾ ਰਾਣੀ, ਲੈਕਚਰਾਰ ਇੰਦਰਾ, ਿਛੰਦਰਪਾਲ ਕੌਰ, ਜਸਵੀਰ ਕੌਰ, ਪਰਮਜੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।